ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤ 'ਚ ਜ਼ਿਆਦਾਤਰ ਲੋਕ ਪੈਰਾਸਿਟਾਮੋਲ ਦੀ ਵਰਤੋਂ ਕਰਦੇ ਹਨ। ਭਾਵੇਂ ਥੋੜ੍ਹਾ ਜਿਹਾ ਸਿਰਦਰਦ ਹੋਵੇ ਜਾਂ ਹਲਕਾ ਬੁਖਾਰ, ਲੋਕ ਹਰ ਚੀਜ਼ 'ਚ ਕੈਲਪੋਲ, ਕਰੋਸਿਨ, ਡੋਲੋ ਵਰਗੀ ਪੈਰਾਸਿਟਾਮੋਲ ਦਵਾਈ ਲੈਂਦੇ ਹਨ, ਪਰ ਜ਼ਿਆਦਾਤਰ ਲੋਕ ਇਸ ਦੀ ਸਹੀ ਮਾਤਰਾ ਬਾਰੇ ਨਹੀਂ ਜਾਣਦੇ ਹਨ। ਪੈਰਾਸਿਟਾਮੋਲ 'ਚ ਸਟੀਰਾਈਡ ਹੁੰਦੇ ਹਨ, ਇਸ ਲਈ ਇਸਦੀ ਗਲਤ ਖੁਰਾਕ ਤੁਹਾਨੂੰ ਨੁਕਸਾਨ ਪਹੁੰਚਾ ਸਕਦੀ ਹੈ। ਪੈਰਾਸਿਟਾਮੋਲ ਦੀ ਵਰਤੋਂ ਆਮ ਤੌਰ 'ਤੇ ਬੁਖਾਰ, ਮਾਈਗਰੇਨ, ਪੀਰੀਅਡ ਦਰਦ, ਸਿਰ ਦਰਦ, ਦੰਦ ਦਰਦ, ਸਰੀਰ ਦਰਦ ਵਰਗੀਆਂ ਸਥਿਤੀਆਂ 'ਚ ਕੀਤੀ ਜਾਂਦੀ ਹੈ।
ਬੁਖਾਰ 'ਚ ਪੈਰਾਸਿਟਾਮੋਲ ਦੀ ਸਹੀ ਡੋਜ਼ ਕੀ ਹੈ?
ਡਰੱਗਜ਼ ਡਾਟ ਕਾਮ ਅਨੁਸਾਰ ਜੇਕਰ ਸਾਧਾਰਨ ਬਾਲਗ ਨੂੰ ਬੁਖਾਰ ਹੁੰਦਾ ਹੈ ਤਾਂ ਅਮਰੀਕੀ ਗਾਈਡਲਾਈਨ ਅਨੁਸਾਰ 325 ਮਿਲੀਗ੍ਰਾਮ ਤੋਂ 650 ਮਿਲੀਗ੍ਰਾਮ ਪੈਰਾਸਿਟਾਮੋਲ ਦੀ ਖੁਰਾਕ 4 ਤੋਂ 6 ਘੰਟਿਆਂ ਦੇ ਸਮੇਂ 'ਚ ਦਿੱਤੀ ਜਾ ਸਕਦੀ ਹੈ। ਜੇਕਰ ਅੰਤਰਾਲ 8 ਘੰਟੇ ਤਕ ਹੈ ਤਾਂ 1000 ਮਿਲੀਗ੍ਰਾਮ ਤਕ ਦੀ ਦਵਾਈ ਦਿੱਤੀ ਜਾ ਸਕਦੀ ਹੈ। ਹਾਲਾਂਕਿ, ਖੁਰਾਕ ਵੀ ਵਿਅਕਤੀ 'ਚ ਪਿਛਲੀਆਂ ਬਿਮਾਰੀਆਂ, ਭਾਰ, ਕੱਦ, ਵਾਤਾਵਰਨ ਦੇ ਅਧਾਰ ਤੇ ਨਿਰਧਾਰਤ ਕੀਤੀ ਜਾਂਦੀ ਹੈ।
ਪੈਰਾਸਿਟਾਮੋਲ ਓਵਰਡੋਜ਼ ਦੇ ਮਾੜੇ ਪ੍ਰਭਾਵ
Paracetamol ਦੀ ਜ਼ਿਆਦਾ ਮਾਤਰਾ ਲੈਣ ਨਾਲ ਕਈ ਵਾਰ ਬੁਰੇ ਪ੍ਰਭਾਵ ਵੀ ਹੋ ਸਕਦੇ ਹਨ। ਐਲਰਜੀ, ਚਮੜੀ 'ਤੇ ਧੱਫੜ, ਖੂਨ ਦੀ ਖਰਾਬੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਪੈਰਾਸਿਟਾਮੋਲ ਦੀ ਗਲਤ ਵਰਤੋਂ ਨਾਲ ਲਿਵਰ ਅਤੇ ਕਿਡਨੀ ਦੇ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ। Paracetamol ਦੀ ਵੱਧ ਖ਼ੁਰਾਕ ਲੈਣ ਨਾਲ ਹੇਠ ਲਿਖੀਆਂ ਸਮੱਸਿਆਵਾਂ ਵਿਚੋਂ ਇੱਕ ਹੋ ਸਕਦਾ ਹੈ ਜਿਵੇਂ ਕਿ ਦਸਤ, ਬਹੁਤ ਜ਼ਿਆਦਾ ਪਸੀਨਾ ਆਉਣਾ, ਭੁੱਖ ਨਾ ਲੱਗਣਾ, ਬੇਚੈਨੀ, ਉਲਟੀ, ਪੇਟ ਦਰਦ, ਫੁੱਲਣਾ, ਦਰਦ, ਪੇਟ 'ਚ ਕੜਵੱਲ।