by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਿਆਸ ਦਰਿਆ 'ਚੋਂ ਰੇਤ ਦੀ ਨਾਜਾਇਜ਼ ਤਰੀਕੇ ਨਾਲ ਨਿਕਾਸੀ ਕਰਨ ਵਾਲੇ ਟਰੈਕਟਰ ਚਾਲਕ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਹਰਿੰਦਰ ਸਿੰਘ ਨੇ ਦੱਸਿਆ ਕਿ ਤੇਗ ਅਲੀ ਪੁੱਤਰ ਬਿੱਲਾ ਵਾਸੀ ਮੰਡ ਕੁੱਲਾ ਖ਼ਿਲਾਫ਼ ਚੋਰੀ ਤੇ ਮਾਈਨਿੰਗ ਮਿਨਰਲ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਉਕਤ ਮੁਲਜ਼ਮ ਆਪਣੇ ਟਰੈਕਟਰ-ਟਰਾਲੀ ਰਾਹੀਂ ਬਿਆਸ ਦਰਿਆ 'ਚੋਂ ਰੇਤ ਦੀ ਨਾਜਾਇਜ਼ ਨਿਕਾਸੀ ਕਰਕੇ ਵੇਚਦਾ ਹੈ ਅਤੇ ਹੁਣ ਵੀ ਰੇਤ ਲੋਡ ਕਰਕੇ ਟਾਂਡਾ ਵੱਲ ਆ ਰਿਹਾ ਹੈ।
ਪੁਲਿਸ ਟੀਮ ਵੱਲੋਂ ਨਾਕਾਬੰਦੀ ਕੀਤੀ ਜਿਸ ਦੌਰਾਨ ਮੁਲਜ਼ਮ ਪੁਲਿਸ ਨੂੰ ਦੇਖਕੇ ਰੇਤ ਨਾਲ ਭਰੀ ਟਰਾਲੀ-ਟਰੈਕਟਰ ਨੂੰ ਛੱਡ ਕੇ ਫਰਾਰ ਹੋਣ 'ਚ ਸਫਲ ਹੋ ਗਿਆ। ਪੁਲਿਸ ਟੀਮ ਨੇ ਟਰੈਕਟਰ-ਟਰਾਲੀ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।