1 ਜੁਲਾਈ ਤੋਂ ਸਾਰੀਆਂ ਕਾਰਾਂ ’ਚ ਲਾਜ਼ਮੀ ਹੋਣਗੇ ਇਹ 5 ਸੇਫਟੀ ਫੀਚਰਜ਼

by

ਆਟੋ ਡੈਸਕ– ਭਾਰਤ ਸਰਕਾਰ ਨੇ 1 ਜੁਲਾਈ 2019 ਤੋਂ ਸਾਰੀਆਂ ਕਾਰਾਂ ’ਚ ਸੇਫਟੀ ਫੀਚਰਜ਼ ਦਾ ਹੋਣਾ ਲਾਜ਼ਮੀ ਕਰ ਦਿੱਤਾ ਹੈ। ਕਾਰ ਨਿਰਮਾਤਾ ਕੰਪਨੀਆਂ ਨੂੰ ਸਰਕਾਰ ਦੁਆਰਾ ਹੁਕਮ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਕੁਝ ਕੰਪਨੀਆਂ ਨੇ ਆਪਣੇ ਪ੍ਰੋਡਕਟਸ ਨੂੰ ਅਪਡੇਟ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਆਓ ਜਾਣਦੇ ਹਾਂ ਉਹ ਕਿਹੜੇ ਸੇਫਟੀ ਫੀਚਰਜ਼ ਹਨ ਜਿਨ੍ਹਾਂ ਦਾ ਕਾਰ ’ਚ ਹੋਣਾ ਲਾਜ਼ਮੀ ਹੈ।

ਏਅਰਬੈਗਸ

ਨਵੇਂ ਨਿਯਮਾਂ ਮੁਤਾਬਕ, ਕਾਰ ’ਚ ਡਰਾਈਵਰ ਏਅਰਬੈਗ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ, ਤਾਂ ਜੋ ਸੜਕ ਹਾਦਸਿਆਂ ’ਚ ਡਰਾਈਵਰ ਨੂੰ ਸੁਰੱਖਿਅਤ ਬਚਾਇਆ ਜਾ ਸਕੇ। ਇਸ ਤੋਂ ਬਾਅਦ ਹੁਣ ਕੰਪਨੀਆਂ ਡਿਊਲ ਏਅਰਬੈਕ ਦੇ ਨਾਲ ਹੀ ਕਾਰ ਨੂੰ ਬਾਜ਼ਾਰ ’ਚ ਉਤਾਰਨਗੀਆਂ।

 

ਐਂਟੀ ਲਾਕ ਬ੍ਰੇਕਿੰਗ ਸਿਸਟਮ (ABS)

ਖਰਾਬ ਰਸਤਿਆਂ ’ਤੇ ਕਾਰ ਚਲਾਉਂਦੇ ਸਮੇਂ ਜੇਕਰ ਤੁਸੀਂ ਅਚਾਨਕ ਬ੍ਰੇਕ ਲਗਾਉਂਦੇ ਹੋ ਤਾਂ ABS ਸਿਸਟਮ, ਬ੍ਰੇਕ ਨੂੰ ਪਹੀਆਂ ਦੇ ਨਾਲ ਲੌਕ ਹੋਣ ਤੋਂ ਬਚਾਉਂਦੀ ਹੈ। ਅਜਿਹੇ ’ਚ ਕਾਰ ’ਚ ABS ਫੀਚਰ ਹੋਣ ਨਾਲ ਵੱਡਾ ਹਾਦਸਾ ਟਲ ਜਾਂਦਾ ਹੈ। ਇਸ ਲਈ ਹੀ ਇਸ ਫੀਚਰ ਨੂੰ ਲਾਜ਼ਮੀ ਕੀਤਾ ਗਿਆ ਹੈ।

ਸਪੀਡ ਅਲਰਟ ਸਿਸਟਮ

ਵਾਹਨ ਦੇ ਤੇਜ਼ ਰਫਤਾਰ ਹੋਣ ’ਤੇ ਸਪੀਡ ਅਲਰਟ ਸਿਸਟਮ ਡਰਾਈਵਰ ਸਮੇਤ ਪੈਸੇਂਜਰ ਨੂੰ ਸੂਚਿਤ ਕਰਨ ਲਈ ਲਿਆਇਆ ਜਾ ਰਿਹਾ ਹੈ। ਸਪੀਡ ਜ਼ਿਆਦਾ ਹੋਣ ’ਤੇ ਇਹ ਸਿਸਟਮ ਅਟੋਮੈਟਿਕ ਆਵਾਜ਼ ਕਰੇਗਾ ਅਤੇ ਸਰਿਆਂ ਨੂੰ ਅਲਰਟ ਕਰੇਗਾ ਕਿ ਸਪੀਡ ਜ਼ਿਆਦਾ ਹੋ ਗਈ ਹੈ, ਜਿਸ ਨਾਲ ਵਾਹਨ ਨੂੰ ਸਹੀ ਸਪੀਡ ’ਤੇ ਰੱਖਣ ’ਚ ਮਦਦ ਮਿਲਦੀ ਹੈ।

ਸੀਟ ਬੈਲਟ ਰਿਮਾਇੰਡਰ

ਡਰਾਈਵਰ ਅਤੇ ਫਰੰਟ ਪੈਸੇਂਜਰ ਲਈ ਸਰਕਾਰ ਨੇ ਸੀਟ ਬੈਲਟ ਰਿਮਾਇੰਡਰ ਨੂੰ ਲਗਾਉਣਾ ਲਾਜ਼ਮੀ ਕਰ ਦਿੱਤਾ ਹੈ। ਇਹ ਫੀਚਰ ਉਦੋਂ ਤਕ ਆਵਾਜ਼ ਕਰਦਾ ਰਹੇਗਾ ਜਦੋਂ ਤਕ ਡਰਾਈਵਰ ਅਤੇ ਫਰੰਟ ਪੈਸੇਂਜਰ ਸੀਟ ਬੈਲਟ ਨਹੀਂ ਲਗਾਏਗਾ। 


ਰਿਵਰਸ ਪਾਰਕਿੰਗ ਅਲਰਟ ਸਿਸਟਮ

ਪਾਰਕਿੰਗ ਦੇ ਸਮੇਂ ਕਾਰ ਨੂੰ ਰਿਵਰਸ ਕਰਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਅਣਦੇਖੀ ਨਾ ਹੋਵੇ, ਇਸ ਤੋਂ ਬਚਣ ਲਈ ਰਿਵਰਸ ਪਾਰਕਿੰਗ ਅਲਰਟ ਸਿਸਟਮ ਨੂੰ ਲਾਜ਼ਮੀ ਕੀਤਾ ਗਿਆ ਹੈ। ਇਹ ਸਿਸਟਮ ਸੈਂਸਰਜ਼ ਅਤੇ ਕੈਮਰੇ ਦੀ ਮਦਦ ਨਾਲ ਕੰਮ ਕਰੇਗਾ।