by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਇੱਕ ਵਾਰ ਫਿਰ ਵਾਹਨਾਂ ਦੀ ਕੀਮਤ ਵਧਾਉਣ ਜਾ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਨਿਰਮਾਣ ਦੀ ਲਾਗਤ ਵਧਣ ਕਾਰਨ ਉਹ ਇਸ ਮਹੀਨੇ ਆਪਣੇ ਵਾਹਨਾਂ ਦੀਆਂ ਕੀਮਤਾਂ ਵਧਾਏਗੀ।ਜਾਣਕਾਰੀ ਅਨੁਸਾਰ ਕੰਪਨੀ ਅਪ੍ਰੈਲ 'ਚ ਵਾਹਨਾਂ ਦੀਆਂ ਕੀਮਤਾਂ ਵਿਚ ਵਾਧਾ ਕਰੇਗੀ ਅਤੇ ਵੱਖ-ਵੱਖ ਮਾਡਲਾਂ ਲਈ ਕੀਮਤਾਂ ਵਿਚ ਵਾਧਾ ਹੋਵੇਗਾ।
ਲਾਗਤ ਵਧਣ ਕਾਰਨ ਮਾਰੂਤੀ ਸੁਜ਼ੂਕੀ ਦੇ ਵਾਹਨਾਂ ਦੀ ਕੀਮਤ 'ਚ ਲਗਭਗ 8.8 ਫੀਸਦੀ ਦਾ ਵਾਧਾ ਕੀਤਾ ਗਿਆ ਹੈ। Audi, BMW, Tata Motors ਅਤੇ Hero MotoCorp ਪਹਿਲਾਂ ਹੀ ਅਪ੍ਰੈਲ ਵਿੱਚ ਕੀਮਤਾਂ ਵਧਾਉਣ ਦਾ ਐਲਾਨ ਕਰ ਚੁੱਕੇ ਹਨ। ਪਿਛਲੇ ਕੁਝ ਮਹੀਨਿਆਂ ਦੌਰਾਨ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ।