by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 'ਵਾਰਿਸ ਪੰਜਾਬ' ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੁਬਈ ਤੋਂ ਆਇਆ ਹੈ, ਇਸ ਦਾ ਸਾਰਾ ਪਰਿਵਾਰ ਵੀ ਦੁਬਈ ਰਹਿੰਦਾ ਸੀ । ਇਸ ਨੂੰ ਭਾਰਤ 'ਚ ਕਿਸ ਨੇ ਭੇਜਿਆ ਹੈ, ਅਸੀਂ ਇਸ ਬਾਰੇ ਜਾਣਨਾ ਚਾਹੁੰਦੇ ਹਾਂ । ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਦੀ ਡਿਊਟੀ ਬਣਦੀ ਹੈ,ਉਹ ਦੇਖੇ ਕਿ ਪੰਜਾਬ 'ਚ ਕਿ ਹੋ ਰਿਹਾ ਹੈ । ਕੈਪਟਨ ਨੇ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਸਭ ਕੁਝ ਸਾਡਾ ਗੁਆਂਢੀ ਮੁਲਕ ਪਾਕਿਸਤਾਨ ਤਾਂ ਨਹੀਂ ਕਰਵਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਾਰੀਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਸੂਬੇ ਨੂੰ ਸੁਰੱਖਿਅਤ ਰੱਖੀਏ। ਜੇਕਰ ਇਹ ਸਰਕਾਰ ਨਹੀਂ ਕਰਦੀ ਤਾਂ ਆਪਾਂ ਸਾਰੀਆਂ ਦੀ ਡਿਊਟੀ ਹੈ ਕਿ ਅਸੀਂ ਮਿਲ ਕੇ ਕਰੀਏ ।