ਪੰਜਾਬ ਵਿੱਚ 19 ਮਈ ਨੂੰ ਲੋਕਸਭਾ ਚੋਣਾਂ – ਕੈਪਟਨ ਨੇ ਕਿਹਾ 13 ਸੀਟਾਂ ਸਾਡੀਆਂ

by mediateam

ਚੰਡੀਗੜ੍ਹ , 11 ਮਾਰਚ ( NRI MEDIA )

ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ ਵਿੱਚ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ ਦੇਸ਼ ਭਰ ਵਿੱਚ ਸੱਤ ਪੜਾਵਾਂ ਦੇ ਵਿੱਚ ਲੋਕ ਸਭਾ ਚੋਣਾਂ ਹੋਣਗੀਆਂ ਜੇ ਗੱਲ ਕਰੀਏ ਪੰਜਾਬ ਸੂਬੇ ਦੀ ਤਾਂ ਪੰਜਾਬ ਸੂਬੇ ਵਿੱਚ ਆਖਰੀ ਸੱਤਵੇਂ ਪੜਾਅ ਦੇ ਵਿੱਚ ਲੋਕ ਸਭਾ ਚੋਣਾਂ ਹੋਣਗੀਆਂ ਸੂਬੇ ਵਿੱਚ ਉੱਨੀ ਮਈ ਨੂੰ ਲੋਕ ਵੋਟਿੰਗ ਕਰਨਗੇ ਜਦਕਿ ਕਈ ਮਾਈ ਨੂੰ ਇਸ ਦੇ ਨਤੀਜੇ ਆ ਜਾਣਗੇ ਪੰਜਾਬ ਵਿੱਚ ਕੁੱਲ ਤੇਰਾਂ ਲੋਕ ਸਭਾ ਸੀਟਾਂ ਹਨ ਚੋਣਾਂ ਦੀ ਤਰੀਕ ਦਾ ਐਲਾਨ ਹੋਣ ਤੋਂ ਬਾਅਦ ਲਗਾਤਾਰ ਸਿਆਸੀ ਪਾਰਟੀਆਂ ਚੋਣ ਪ੍ਰਚਾਰ ਤੇਜ਼ ਕਰ ਰਹੀਆਂ ਹਨ |


ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ-ਭਾਜਪਾ ਗਠਜੋੜ ਨੇ 13 ਵਿੱਚੋਂ 6 ਸੀਟਾਂ ਜਿੱਤ ਲਈਆਂ ਸਨ, ਜਦਕਿ ਕਾਂਗਰਸ ਦੇ ਖਾਤੇ ਵਿੱਚ ਤਿੰਨ ਸੀਟਾਂ ਗਈਆਂ ਸਨ , ਆਮ ਆਦਮੀ ਪਾਰਟੀ ਨੇ ਚਾਰ ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਸੀ ਪਰ ਇਸ ਵਾਰ ਸਾਰਾ ਕੁਝ ਬਦਲ ਚੁਕਾ ਹੈ , ਇਸ ਵਾਰ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੈ ਅਤੇ ਅਕਾਲੀ ਦਲ ਵਿਰੋਧੀ ਧਿਰ ਵਜੋਂ ਖੜੀ ਹੈ , ਇਸਦੇ ਨਾਲ ਹੀ ਆਪ ਦੀ ਫੁੱਟ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਵਿੱਚ ਉਮੀਦਵਾਰ ਖੜੇ ਕਰਨ ਵਿੱਚ ਵੀ ਮੁਸ਼ਕਲ ਆ ਰਹੀ ਹੈ |


ਲੋਕ ਸਭ ਚੋਣਾਂ ਦਾ ਐਲਾਨ ਹੁੰਦੇ ਹੀ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਜਾਰੀ ਕੀਤਾ ਹੈ ,  ਕੈਪਟਨ ਨੇ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਬਹੁਤ ਚੰਗਾ ਅਤੇ ਸੁਰੱਖਿਅਤ ਮਾਹੌਲ ਹੈ , ਇਸ ਲਈ ਚੋਣਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਬੁਰੀ ਘਟਨਾ ਨਹੀਂ ਹੋ ਸਕਦੀ , ਉਨ੍ਹਾਂ ਕਿਹਾ ਕਿ ਇਸ ਵਾਰ ਚੋਣਾਂ ਸ਼ਾਂਤੀਪੂਰਵਕ ਧਨਾਗ ਨਾਲ ਹੋਣਗੀਆਂ , ਇਸ ਤੋਂ ਇਲਾਵਾ ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਵਾਰ ਕਾਂਗਰਸ ਪਾਰਟੀ ਪੰਜਾਬ ਦੀਆਂ 13 ਸੀਟਾਂ ਵਿੱਚੋ 13 ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾਵੇਗੀ |