by
ਓਂਟਾਰੀਓ (ਵਿਕਰਮ ਸਹਿਜਪਾਲ) : ਹਾਲ ਹੀ 'ਚ ਕੈਨੇਡਾ ਸਰਕਾਰ ਨੇ 2018 ਦੀ ਆਪਣੀ ਰਿਪੋਰਟ ਵਿੱਚੋਂ ਸਿੱਖ ਅੱਤਵਾਦ ਸ਼ਬਦ ਹਟਾਉਣ ਦਾ ਐਲਾਨ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਫ਼ੈਸਲਾ ਸਿਆਸੀ ਦਬਾਅ ਹੇਠ ਆ ਕੇ ਲਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਗਲੇ ਸਾਲ ਕੈਨੇਡਾ 'ਚ ਚੋਣਾਂ ਹਨ ਅਤੇ ਜਸਟਿਸ ਟਰੂਡੋ ਨੇ ਆਪਣੇ ਸਿਆਸੀ ਹਿੱਤਾਂ ਦੇ ਬਚਾਅ ਦੇ ਚਲਦਿਆਂ ਅਜਿਹਾ ਫ਼ੈਸਲਾ ਲਿਆ ਹੈ। ਦੱਸ ਦਈਏ ਕਿ ਐਤਵਾਰ ਨੂੰ ਖ਼ਾਲਸਾ ਪੰਥ ਦੇ ਸਥਾਪਨਾ ਦਿਵਸ ਅਤੇ ਵਿਸਾਖੀ ਮੌਕੇ ਕੈਨੇਡਾ ਦੇ ਵੈਨਕੂਵਰ 'ਚ ਗੁਰਦਵਾਰਾ ਸਾਹਿਬ ਵਿਖੇ ਨਗਰ ਕੀਰਤਨ ਕਰਵਾਇਆ ਗਿਆ। ਇਸ ਦੌਰਾਨ ਹੀ ਜਸਟਿਸ ਟਰੂਡੋ ਨੇ ਖ਼ੁਦ ਆਪਣੀ ਸਾਲ 2018 ਦੀ ਰਿਪੋਰਟ ਵਿੱਚੋਂ 'ਸਿੱਖ ਅੱਤਵਾਦ' ਸ਼ਬਦ ਹਟਾਉਣ ਦਾ ਐਲਾਨ ਕੀਤਾ।