ਕੈਪਟਨ ਅਮਰਿੰਦਰ ਸਿੰਘ ਨੇ ਐਗਜ਼ਿਟ ਪੋਲ ਦੇ ਅੰਕੜਿਆਂ ਨੂੰ ਦਿੱਤਾ ਨਕਾਰ

by

ਚੰਡੀਗੜ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਗਜ਼ਿਟ ਪੋਲ ਦੇ ਅੰਕੜਿਆਂ ਨੂੰ ਨਕਾਰ ਦਿੱਤਾ ਹੈ। ਮੁੱਖ ਮੰਤਰੀ ਨੇ ਇਕ ਵੀਡੀਓ ਸੰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਐਗਜ਼ਿਟ ਪੋਲ ਪੰਜਾਬ 'ਚ ਕਾਂਗਰਸ ਨੂੰ ਲਗਪਗ 10 ਸੀਟਾਂ ਦੇ ਰਹੀ ਹੈ, ਜਦਕਿ ਕਾਂਗਰਸ ਪੰਜਾਬ 'ਚ 13 ਸੀਟਾਂ ਜਿੱਤਣ ਜਾ ਰਹੀ ਹੈ।

ਜਦੋਂ ਐਗਜ਼ਿਟ ਪੋਲ ਪੰਜਾਬ 'ਚ ਗਲਤ ਹੋ ਸਕਦੇ ਹਨ ਤਾਂ ਪੂਰੇ ਦੇਸ਼ 'ਚ ਵੀ ਗਲਤ ਹੋ ਸਕਦੇ ਹਨ। ਕੈਪਟਨ ਨੇ ਕਿਹਾ ਕਿ ਉਨ੍ਹਾਂ 50 ਸਾਲ ਦੇ ਸਿਆਸੀ ਕਰੀਅਰ 'ਚ ਕਈ ਐਗਜ਼ਿਟ ਪੋਲ ਵੇਖੇ ਹਨ। ਅੱਜ ਤਕ ਕੋਈ ਵੀ ਐਗਜ਼ਿਟ ਪੋਲ ਸਟੀਕ ਨਹੀਂ ਬੈਠਿਆ ਹੈ ਅਤੇ ਉਹ ਇਸ ਨੂੰ ਨਕਾਰਦੇ ਹਨ।