ਰਾਜੀਵ ਗਾਂਧੀ ਦੀ ਕੁਰਬਾਨੀ ਨੂੰ ਨਹੀਂ ਭੁਲਾ ਸਕਦੇ – ਪ੍ਰੇਮ ਮਿੱਤਲ

by vikramsehajpal

ਮਾਨਸਾ (ਐੱਨ.ਆਰ.ਆਈ. ਮੀਡਿਆ)- ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਨਾਂ ਦੇ ਬਲੀਦਾਰ ਨੂੰ ਨਮਨ ਕਰਦਿਆਂ ਜ਼ਿਲਾ ਯੋਜਨਾ ਕਮੇਟੀ ਮਾਨਸਾ ਦੇ ਚੇਅਰਮੈਨ ਪ੍ਰੇਮ ਮਿੱਤਲ ਤੇ ਹੋਰ ਕਾਂਗਰਸੀਆਂ ਨੇ ਨਮਨ ਕੀਤਾ ਹੈ।

ਪ੍ਰੇਮ ਮਿੱਤਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਵ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਦੇਸ਼ ਲੲਂ ਆਪਣੀ ਜਾਨ ਦੀ ਕੁਰਬਾਨੀ ਦੇਣ ਤੋਂ ਇਲਾਵਾ ਦੇਸ਼ ਵਿਚ ਪੰਚਾਇਤੀ ਰਾਜ ਦੀ ਮਜਬੂਤੀ ਲਈ ਨੀਤੀਆਂ ਲਿਆਂਦੀਆਂ।ਉਨਾਂ ਸਵ ਰਾਜੀਵ ਗਾਂਧੀ ਨੂੰ ਨਮਨ ਕਰਦਿਆਂ ਕਿਹਾ ਕਿ ਅੱਜ ਵੀ ਦੇਸ਼ ਵਿਚ ਉਨਾਂ ਦੇ ਬਲੀਦਾਰ ਨੂੰ ਯਾਦ ਕੀਤਾ ਜਾਂਦਾ ਹੈ।ਉਨਾਂ ਕਿਹਾ ਕਿ ਦੇਸ਼ ਲਈ ਗਾਂਧੀ ਪਰਿਵਾਰ ਦੀਆਂ ਵੱਡੀਆਂ ਕੁਰਬਾਨੀਆਂ ਹਨ ਤੇ ਦੇਸ਼ ਵਿਚ ਲੰਬਾ ਸਮਾਂ ਰਾਜ ਕਰਕੇ ਕਾਂਗਰਸ ਸਰਕਾਰ ਨੇ ਇਸ ਮਜਬੂਤ ਸਰਕਾਰਾਂ ਤੇ ਨੀਤੀਆਂ ਦਾ ਗਠਨ ਕੀਤਾ ਹੈ। ਜਿੰਨਾਂ ਸਦਕਾ ਸੂਬਿਆਂ ਨੂੰ ਵੱਧ ਅਧਿਕਾਰ ਮਿਲੇ।ਇਸ ਮੌਕੇ ਅੱਗਰਵਾਲ ਸਭਾ ਪੰਜਾਬ ਦੇ ਮੀਤ ਪ੍ਰਧਾਨ ਅਸ਼ੋਕ ਕੁਮਾਰ,ਸੀਨੀਅਰ ਸਿਟੀਜਨ ਦੇ ਪ੍ਰਧਾਨ ਮਾਸਟਰ ਰੁਲਦੂ ਰਾਮ,ਗਊਸ਼ਾਲਾ ਭਵਨ ਦੇ ਮੈਨੇਜਰ ਹੁਕਮ ਚੰਦ ਬਾਂਸਲ,ਕ੍ਰਿਸਨ ਫੱਤਾ,ਜਗਤ ਰਾਮ ਗਰਗ, ਵਿਕਾਸ ਬਾਂਸਲ, ਮੁਖਤਿਆਰ ਸਿੰਘ ਤੇ ਸੋਨੂੰ ਮਹਿਤਾ ਆਦਿ ਹਾਜ਼ਰ ਸਨ।