ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲਾਲਾਬਾਦ ਅਧੀਨ ਆਉਂਦੇ ਥਾਣਾ ਵੈਰੋ ਕਾ ਦੀ ਪੁਲਿਸ ਨੇ ਸਾਬਕਾ ਮੰਤਰੀ ਹੰਸ ਰਾਜ ਜੋਸਨ ਦੇ ਭਰਾਵਾਂ ਸਮੇਤ ਤਿੰਨ ਦਰਜਨ ਦੇ ਕਰੀਬ ਲੋਕਾਂ ਵਿਰੁੱਧ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ 'ਤੇ ਸਰਕਾਰੀ ਫੰਡਾਂ ਵਿਚ ਵਿਘਨ ਪਾਉਣ ਦੇ ਸਬੰਧ 'ਚ ਨਾਰਦਰਨ ਇੰਡੀਆ ਕੈਨਾਲ ਐਂਡ ਡਰੇਨੇਜ ਐਕਟਤਹਿਤ ਮਾਮਲਾ ਦਰਜ ਕੀਤਾ ਹੈ।
ਵਿਭਾਗ ਨੇ ਪੱਤਰ 'ਚ ਦੱਸਿਆ ਹੈ ਕਿ ਸਿੰਚਾਈ ਮੰਤਰੀ ਪੰਜਾਬ 'ਤੇ ਪ੍ਰਮੁੱਖ ਸਕੱਤਰ ਸਿੰਜਾਈ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਦੋਂ ਜਲਾਲਾਬਾਦ ਉਪ ਮੰਡਲ ਦੀਆਂ ਨਹਿਰਾਂ ਦੀ ਚੈਕਿੰਗ ਕੀਤੀ ਗਈ ਤਾਂ ਸਬੰਧਤ ਜ਼ਿਲ੍ਹੇਦਾਰਾਂ ਵੱਲੋਂ ਤਿੰਨ ਦਰਜਨ ਦੇ ਕਰੀਬ ਨਾਮ ਨਹਿਰੀ ਪਾਣੀ ਚੋਰੀ ਕਰਨ ਦੇ ਸਬੰਧ ਵਿਚ ਸਾਹਮਣੇ ਆਏ ।
ਨਾਮਜ਼ਦ ਮੁਲਜ਼ਮਾਂ ਵਿਚ ਪ੍ਰਮੁੱਖ ਤੌਰ ਉਤੇ ਸਾਬਕਾ ਮੰਤਰੀ ਹੰਸ ਰਾਜ ਜੋਸਨ ਦੇ ਚਾਰ ਸਕੇ ਭਰਾ- ਸ਼ੇਰ ਚੰਦ ਜੋਸਨ, ਹਰ ਕ੍ਰਿਸ਼ਨ ਜੋਸਨ, ਜੰਗੀਰ ਚੰਦ ਜੋਸਨ ਅਤੇ ਸਰਵਣ ਚੰਦ ਜੋਸਨ ਪੁੱਤਰ ਮਾਂਹਗਾ ਰਾਮ ਅਤੇ ਮਾਰਕੀਟ ਕਮੇਟੀ ਦੇ ਮੌਜੂਦਾ ਚੇਅਰਮੈਨ ਰਾਜ ਬਖਸ਼ ਕੰਬੋਜ ਅਤੇ ਉਸ ਦਾ ਭਰਾ ਅਮੀਰ ਚੰਦ ਸ਼ਾਮਲ ਹਨ।