ਆਪਣੀਆਂ ਤਨਖ਼ਾਹਾਂ ਵਿੱਚ ਵਾਧਾ ਕਰਨ ਦੀ ਮੰਗ ਉਠਾਉਣਗੇ ਕਨੇਡੀਅਨ

by mediateam

ਟੋਰਾਂਟੋ (ਵਿਕਰਮ ਸਹਿਜਪਾਲ) : ਕੈਨੇਡਾ ਦੇ ਅੱਧੇ ਤੋਂ ਜ਼ਿਆਦਾ ਲੋਕ ਆਪਣੀਆਂ ਤਨਖ਼ਾਹਾਂ ਵਿੱਚ ਵਾਧਾ ਕਰਨ ਦੀ ਮੰਗ ਉਠਾਉਣ ਦੀ ਯੋਜਨਾ ਬਣਾ ਰਹੇ ਹਨ ਤੇ ਜ਼ਿਆਦਾਤਰ ਲੋਕ ਆਪਣੀਆਂ ਮੌਜੂਦਾ ਤਨਖ਼ਾਹਾਂ ਤੋਂ ਸੰਤੁਸ਼ਟ ਨਹੀਂ ਹਨ। ਸੈਨਸਸਵਾਈਡ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਵਿੱਚ ਇਹ ਪ੍ਰਗਟਾਵਾ ਹੋਇਆ ਹੈ। ਇਸ ਸਰਵੇ ਵਿੱਚ ਕੈਨੇਡਾ ਦੇ ਸਿਰਫ਼ 13 ਫ਼ੀਸਦੀ ਲੋਕਾਂ ਨੇ ਆਪਣੀਆਂ ਮੌਜੂਦਾ ਤਨਖ਼ਾਹ 'ਤੇ ਸੰਤੁਸ਼ਟੀ ਪ੍ਰਗਟਾਈ ਹੈ ਜਦਕਿ ਇੱਕ ਸਾਲ ਪਹਿਲਾਂ ਹੋਏ ਸਰਵੇਖਣ ਵਿੱਚ ਅਜਿਹੇ ਲੋਕਾਂ ਦੀ ਗਿਣਤੀ 17 ਫ਼ੀਸਦੀ ਸੀ। 

53 ਫ਼ੀਸਦੀ ਲੋਕਾਂ ਦੀ ਆਪਣੀਆਂ ਤਨਖ਼ਾਹਾਂ ਤੋਂ ਸੰਤੁਸ਼ਟੀ ਵਿੱਚ ਗਿਰਾਵਟ ਆਈ ਹੈ। ਇਸ ਸਾਲ 2019 ਵਿੱਸ 8 ਜਨਵਰੀ ਤੋਂ ਲੈ ਕੇ 16 ਜਨਵਰੀ ਤੱਕ ਕੈਨੇਡਾ ਦੇ 1000 ਨੌਕਰੀਪੇਸ਼ਾ ਲੋਕਾਂ 'ਤੇ ਆਨਲਾਈਨ ਇਹ ਸਰਵੇ ਕੀਤਾ ਗਿਆ ਹੈ। ਕੈਨੇਡਾ ਵਿੱਚ ਇਸ ਸਮੇਂ ਸੱਭ ਤੋਂ ਘੱਟ ਬੇਰੁਜ਼ਗਾਰੀ ਦੀ ਦਰ ਹੈ। ਨਵੰਬਰ ਵਿੱਚ ਇਹ ਦਰ 5.6 ਫ਼ੀਸਦੀ ਸੀ ਜੋ ਲਗਭਗ 40 ਸਾਲ ਦੇ ਬਾਅਦ ਤੋਂ ਸੱਭ ਤੋਂ ਘੱਟ ਦਰ ਹੈ ਹਾਲਾਂਕਿ ਕੁੱਝ ਖੇਤਰਾਂ ਵਿੱਚ ਵਧੀਆ ਕੰਮ ਲਭਣਾ ਚੁਣੌਤੀ ਬਣਿਆ ਹੋਇਆ ਹੈ।