ਟਰੋਂਟੋ (ਦੇਵ ਇੰਦਰਜੀਤ) - ਭਾਰਤ 'ਚ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਪ੍ਰਦਰਸ਼ਨ ਪਿਛਲੇ ਇੱਕ ਮਹੀਨੇ ਤੋਂ ਚੱਲ ਰਿਹਾ ਕਿਸਾਨ ਲਹਿਰ ਨੂੰ ਸੱਤ ਸਮੁੰਦਰੋਂ ਪਾਰ ਕਈ ਦੇਸ਼ਾਂ ਦਾ ਸਮਰਥਨ ਮਿਲ ਰਿਹਾ ਹੈ।
ਇਹੀ ਕਾਰਨ ਹੈ ਕਿ ਭਾਰਤੀ ਮੂਲ ਦੇ ਨਵ ਭਾਟੀਆ ਗਲੋਬਲ ਇੰਡੀਅਨ ਅਵਾਰਡ ਸਵੀਕਾਰ ਕਰਕੇ ਵਾਪਸ ਕੈਨੇਡਾ ਪਰਤੇ। ਨਵ ਭਾਟੀਆ ਵਾਲੀਬਾਲ ਖਿਡਾਰੀ ਹਨ। ਜਾਣਕਾਰੀ ਅਨੁਸਾਰ ਮੌਜੂਦਾ ਐਨਬੀਏ ਚੈਂਪੀਅਨ ਟੋਰਾਂਟੋ ਰੈਪਟਰਜ਼ ਦਾ ਅਧਿਕਾਰਤ ‘ਸੁਪਰਫੈਨ’ ਅਤੇ ਭਾਰਤੀ ਮੂਲ ਦੇ ਭਾਟੀਆ, ਜਿਸ ਦੀ ਕੈਨੇਡਾ ਵਿੱਚ ਵੱਖਰੀ ਪਛਾਣ ਹੈ, ਨੇ ਗਲੋਬਲ ਇੰਡੀਅਨ ਅਵਾਰਡ ਮਿਲਣ ਤੋਂ ਇੱਕ ਦਿਨ ਬਾਅਦ ਇਸ ਨੂੰ ਠਕਰਾਉਣ ਦਾ ਫੈਸਲਾ ਕੀਤਾ ਹੈ।
ਇਸ ਪੁਰਸਕਾਰ ਨੂੰ ਸਵੀਕਾਰਦਿਆਂ ਭਾਟੀਆ ਨੇ ਆਪਣੇ ਪਹਿਲੇ ਰਿਕਾਰਡ ਕੀਤੇ ਭਾਸ਼ਣ ਵਿਚ ਕਿਹਾ ਕਿ ਉਹ ਰਤਨ ਟਾਟਾ, ਦੀਪਕ ਚੋਪੜਾ, ਨਾਰਾਇਣਮੂਰਤੀ ਅਤੇ ਮੋਂਟੇਕ ਸਿੰਘ ਆਹਲੂਵਾਲੀਆ ਵਰਗੇ ਦਿੱਗਜਾਂ ਦੀ ਸੂਚੀ ਵਿਚ ਸ਼ਾਮਲ ਹੋਣਾ ਮਾਣ ਮਹਿਸੂਸ ਕਰਦੇ ਹਨ, ਜਿਨ੍ਹਾਂ ਨੂੰ ਪਹਿਲਾਂ ਹੀ ਇਹ ਪੁਰਸਕਾਰ ਮਿਲ ਚੁੱਕਾ ਹੈ। ਹਾਲਾਂਕਿ, ਇਸਦੇ ਇੱਕ ਦਿਨ ਬਾਅਦ, ਭਾਟੀਆ ਨੇ ਭਾਰਤ ਵਿੱਚ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਪੁਰਸਕਾਰ ਲੈਣ ਤੋਂ ਇਨਕਾਰ ਕਰ ਦਿੱਤਾ।
ਭਾਟੀਆ ਨੇ ਕਿਹਾ, ‘ਸੱਚ ਬੋਲਾਂ ਮੈਂ ਰਾਜਨੀਤੀ ਤੋਂ ਦੂਰ ਰਹਿੰਦਾ ਹਾਂ, ਪਰ ਮੈਂ ਇਕ ਮਾਣਮੱਤਾ ਸਿੱਖ ਹਾਂ ਅਤੇ ਇਹ ਸਭ ਤੋਂ ਪਹਿਲਾਂ ਅਤੇ ਸਭ ਤੋਂ ਮਹੱਤਵਪੂਰਮਨ ਹੈ ਮੇਰਾ ਦਿਲ ਇਸ ਸਮੇਂ ਇਸ ਪੁਰਸਕਾਰ ਨੂੰ ਸਵੀਕਾਰ ਨਹੀਂ ਕਰ ਸਕਦਾ, ਕਿਉਂਕਿ ਸਾਰੇ ਭਾਰਤ ਵਿਚ ਮੇਰੇ ਭਰਾ ਅਤੇ ਭੈਣ ਦੁਖੀ ਹਨ। ਮੈਂ ਭਾਰਤ ਦੇ ਸਾਰੇ ਕਿਸਾਨਾਂ ਦੇ ਨਾਲ ਖੜਾ ਹਾਂ। ਮੈਂ ਇਕ ਸੁਰੱਖਿਅਤ ਅਤੇ ਸ਼ਾਂਤੀਪੂਰਨ ਹੱਲ ਲਈ ਦੁਆ ਕਰਦਾ ਹਾਂ।