ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਗੋੜਾ ਹੋਏ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕੈਨੇਡੀਅਨ ਸੰਸਥਾ ਦੇ ਪ੍ਰਧਾਨ ਮਨਿੰਦਰ ਨੇ ਕਿਹਾ ਕਿ ਕੈਨੇਡਾ ਦੇ ਸਰੀ ਇਲਾਕੇ 'ਚ ਰਹਿੰਦੇ ਪੰਜਾਬੀਆਂ ਨੂੰ ਉਸ ਸਮੇ ਤੋਂ ਹੀ ਖਾਲਿਸਤਾਨੀ ਵਲੋਂ ਜਾਣੋ ਮਾਰਨ ਦੀਆਂ ਧਮਕੀਆਂ ਦਾ ਸਾਹਮਣੇ ਕਰਨਾ ਪੈ ਰਿਹਾ ਜਦੋ ਤੋਂ ਪੰਜਾਬ ਪੁਲਿਸ ਵਲੋਂ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬੀ ਭਾਈਚਾਰੇ ਦੇ ਮੁੱਦਿਆਂ ਲਈ ਇੱਕ ਸਮਾਜਿਕ ਇੰਡੋ- ਕੈਨੇਡੀਅਨ ਸਹਿਯੋਗ ਦੇ ਵਕੀਲ ਗਿੱਲ ਨੇ ਕਿਹਾ ਕਿ ਜਦੋ ਵੀ ਮੈ ਘਰੋਂ ਬਾਹਰ ਜਾਂਦਾ ਹਾਂ ਤਾ ਖਾਲਿਸਤਾਨੀ ਸਮਰੱਥਕਾਂ ਵਲੋਂ ਮੇਰੀ ਜਾਨ ਖ਼ਤਰੇ 'ਚ ਹੁੰਦੀ ਹੈ। ਇਸ ਲਈ ਕਿਰਪਾ ਕਰਕੇ ਇਸ ਸਥਿਤੀ 'ਤੇ ਧਿਆਨ ਦਿੱਤਾ ਜਾਵੇ।
ਕੈਨੇਡਾ 'ਚ ਰੇਡੀਓ ਦੇ CEO ਗਿੱਲ ਨੇ ਕਿਹਾ ਪਿਛਲੇ ਦਿਨੀਂ ਉਨ੍ਹਾ ਵਲੋਂ ਪੱਛਮੀ ਕੈਨੇਡਾ ਦੇ ਦੌਰੇ 'ਤੇ ਆਏ ਵਰਮਾ ਦੇ ਸਨਮਾਨ ਵਿੱਚ ਰਾਤਰੀ ਭੋਜ ਦਾ ਆਯੋਜਨ ਕੀਤਾ ਗਿਆ ਸੀ। ਗਿੱਲ ਨੇ ਕਿਹਾ ਖਾਲਿਸਤਾਨੀ ਸਮਰੱਥਕਾਂ ਨੇ 18 ਮਾਰਚ ਨੂੰ ਪ੍ਰਗਰਾਮ ਵਾਲੀ ਜਗ੍ਹਾ ਤੇ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ। ਜ਼ਿਕਰਯੋਗ ਹੈ ਕਿ ਅਜਨਾਲਾ ਘਟਨਾ ਤੋਂ ਬਾਅਦ 18 ਮਾਰਚ ਪੰਜਾਬ ਪੁਲਿਸ ਵਲੋਂ ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਸੀ। ਇਸ ਦੌਰਾਨ ਪੁਲਿਸ ਵਲੋਂ ਉਸ ਦੇ ਕਈ ਸਾਥੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ । ਭਗੋੜਾ ਹੋਏ ਅੰਮ੍ਰਿਤਪਾਲ ਦੀ ਭਾਲ ਲਈ ਕਈ ਜ਼ਿਲ੍ਹਿਆਂ ਦੀ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ।