by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ 'ਚ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਵੱਧ ਰਿਹਾ ਹਨ। ਇਸ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹੈਂਡਗੰਨਾਂ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਜਸਟਿਨ ਟਰੂਡੋ ਨੇ ਕਿਹਾ ਕਿ ਅਸੀਂ ਦੇਸ਼ 'ਚ ਹੈਂਡਗੰਨ ਮਾਰਕੀਟ ਨੂੰ ਬੰਦ ਕਰ ਦਿੱਤਾ ਹੈ ਕਿਉਕਿ ਅਸੀਂ ਦੇਖਦੇ ਹਾਂ ਕਿ ਦੇਸ਼ ਵਿੱਚ ਬੰਦੂਕ ਹਿੰਸਾ ਵੱਧ ਰਹੀ ਹੈ। ਕੈਨੇਡਾ 'ਚ ਸੰਸਦ ਮੈਬਰ ਮਈ 'ਚ ਪੇਸ਼ ਕੀਤੇ ਗਏ ਇਕ ਬਿੱਲ ਦੇ ਪਾਸ ਹੋਣ 'ਤੇ ਬਹਿਸ ਕਰ ਰਹੇ ਹਨ। ਟਰੂਡੋ ਨੇ ਕਿਹਾ ਜਦੋ ਗੋਲੀਬਾਰੀ ਨਾਲ ਲੋਕ ਮਾਰੇ ਜਾ ਰਹੇ ਹਨ । ਉਦੋਂ ਇਕ ਜਿੰਮੇਵਾਰ ਲੀਡਰਸ਼ਿਪ ਵਜੋਂ ਸਾਨੂੰ ਇਸ 'ਤੇ ਕਾਰਵਾਈ ਕਰਨ ਦੀ ਲੋੜ ਹੈ। ਗੋਲੀਬਾਰੀ ਨੂੰ ਰੋਕਣਾ ਸਾਡੀ ਜਿੰਮੇਵਾਰੀ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਅਮਰੀਕਾ ਸਮੇਤ ਹੋਰ ਵੀ ਦੇਸ਼ਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ ।ਕਈ ਲੋਕ ਗੋਲੀਬਾਰੀ ਕਾਰਨ ਆਪਣੀ ਜਾਨ ਗੁਆ ਬੈਠੇ ਹਨ।