ਕੈਨੇਡਾ ਨੇ ਰਚਿਆ ਇਤਿਹਾਸ – 6 ਮਹੀਨੇ ਬਾਅਦ ਸਪੇਸ ਤੋਂ ਮੁੜਿਆ ਕੈਨੇਡੀਅਨ ਪੁਲਾੜ ਯਾਤਰੀ

by

ਕਜ਼ਾਖਸਤਾਨ , 25 ਜੂਨ ( NRI MEDIA )

ਕੈਨੇਡੀਅਨ ਪੁਲਾੜ ਯਾਤਰੀ ਡੇਵਿਡ ਸੈਂਟ ਜੈਕਸ 6 ਮਹੀਨੇ ਬਾਅਦ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਤੋਂ ਮੁੜ ਧਰਤੀ' ਤੇ ਪਰਤਿਆ ਹੈ , ਜੈਕਸ ਦੀ ਲੈਂਡਿੰਗ ਸੋਮਵਾਰ ਰਾਤ 10:47 ਵਜੇ ਕੇਂਦਰੀ ਕਜ਼ਾਖਸਤਾਨ ਵਿਖੇ ਹੋਈ , ਉਸਦੇ ਨਾਲ ਹੀ 'ਨਾਸਾ' ਪੁਲਾੜ ਯਾਤਰੀ ਐਨੀ ਮੱਕਲੈਨ ਅਤੇ ਰੂਸੀ ਯਾਤਰੀ ਕੋਸਮੋਨੋਟ ਉਂਜ ਕੋਨੋਨੇਨਕੋ ਵੀ ਸ਼ਾਮਲ ਸਨ, ਇਹ ਤਿੰਨੋ ਹੀ ਸੋਯੂਜ਼ ਕੈਪਸੂਲ ਤੇ ਸਵਾਰ ਹੋ ਕੇ ਧਰਤੀ ਤੇ ਵਾਪਸ ਪਰਤੇ ਹਨ , ਸੇਂਟ ਜੈਕਸ ਦਾ ਇਹ ਮਿਸ਼ਨ 3 ਦਸੰਬਰ ਨੂੰ ਸ਼ੁਰੂ ਹੋਇਆ ਸੀ ਜਿਸ ਨੂੰ ਉਨ੍ਹਾਂ ਨੇ ਸਫਲਤਾਪੂਰਵਕ ਪੂਰਾ ਕੀਤਾ ਹੈ , ਇਸਦੇ ਨਾਲ ਹੀ ਕੈਨੇਡਾ ਨੇ ਵੱਡਾ ਇਤਿਹਾਸ ਰਚਿਆ ਹੈ ਜਿਸ ਤੋਂ ਬਾਅਦ ਲੋਕਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ |


ਇਨ੍ਹਾਂ ਨੂੰ ਧਰਤੀ ਤੇ ਆਉਣ ਵਿੱਚ 6 ਘੰਟੇ ਦਾ ਸਮਾਂ ਲਗਾ , ਸਾਰੇ ਪੁਲਾੜ ਯਾਤਰੀਆਂ ਨੂੰ ਲੈਂਡਿੰਗ ਤੋਂ ਬਾਅਦ ਕੁਝ ਮਿੰਟਾ ਦੇ ਅੰਦਰ ਅੰਦਰ ਹੀ ਕੈਪਸੂਲ ਵਿੱਚੋ ਬਾਹਰ ਕੱਡ ਲਿਆ ਗਿਆ , ਉਸ ਤੋਂ ਬਾਅਦ ਤਿੰਨੋ ਮੈਡੀਕਲ ਸਟਾਫ ਦੇ ਕੋਲ ਗਏ ਜਿਥੇ ਉਨ੍ਹਾਂ ਦੀ ਜਾਂਚ ਕੀਤੀ ਗਈ ,ਸੇਂਟ ਜੈਕਸ ਦਾ ਇਹ ਮਿਸ਼ਨ 3 ਦਸੰਬਰ ਨੂੰ ਸ਼ੁਰੂ ਹੋਇਆ ਸੀ ਇਸ ਤੋਂ ਪਹਿਲਾ ਇਕ ਸਪੇਸ ਕਰਾਫਟ ਰਾਕਟ ਦੀ ਖਰਾਬੀ ਕਾਰਨ ਉਹ ਆਪਣਾ ਮਿਸ਼ਨ ਪੂਰਾ ਨਹੀਂ ਕਰ ਸਕੇ ਸਨ ਅਤੇ ਐਮਰਜੰਸੀ ਲੈਂਡਿੰਗ ਕਰਨੀ ਪਈ ਸੀ |

ਜੈਕਸ ਅਜਿਹੇ ਪਹਿਲੇ ਕੈਨੇਡੀਅਨ ਪੁਲਾੜ ਯਾਤਰੀ ਹਨ ਜਿਨ੍ਹਾਂ ਨੇ ਰੋਬੋਟਿਕ ਆਰਮ ਨੂੰ ਵਰਤਿਆ ਹੈ , ਕੈਨੇਡਾ ਦੀ ਗਵਰਨਰ ਜਨਰਲ ਅਤੇ ਸਾਬਕਾ ਪੁਲਾੜ ਯਾਤਰੀ ਜੂਲੀ ਪਾਇਤ੍ਤੇ ਨੇ ਜੈਕਸ ਦੀ ਵਾਪਸੀ ਦਾ ਜਸ਼ਨ ਮਨਾਇਆ ਅਤੇ ਆਪਣੀ ਖੁਸ਼ੀ ਟਵਿੱਟਰ ਤੇ ਸਾਂਝੀ ਕੀਤੀ ਹੈ , ਫਿਲਹਾਲ ਇਹ ਕੈਨੇਡੀਅਨ ਪੁਲਾੜ ਯਾਤਰੀ ਸੇਂਟ ਜੈਕਸ ਕਜ਼ਾਖਸਤਾਨ ਵਿਚ ਹੀ ਹਨ ਪਰ ਉਹ ਇਸ ਹਫਤੇ ਤਕ ਹੌਸਟਨ ਵਾਪਸੀ ਕਰਨਗੇ , ਹੌਸਟਨ ਪਰਤਣ ਮਗਰੋਂ ਸ਼ੁਕਰਵਾਰ ਨੂੰ ਉਹ ਇਕ ਵਿਸ਼ੇਸ਼ ਪ੍ਰੈਸ ਕਾਨਫਰੰਸ ਦਾ ਹਿੱਸਾ ਬਣਨਗੇ।