by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਜੂਲੀਅਟ ਲੈਮੋਰ ਰਾਤੋ -ਰਾਤ ਕਰੋੜਾਂ ਦੀ ਮਾਲਕਣ ਬਣ ਗਈ। ਦੱਸਿਆ ਜਾ ਰਿਹਾ ਕਿ ਜੂਲੀਅਟ ਲੈਮੋਰ ਸਟੋਰ 'ਚ ਆਪਣੇ ਦਾਦੇ ਨਾਲ ਕੁਝ ਖਰੀਦਾਰੀ ਕਰਨ ਲਈ ਗਈ ਸੀ। ਇਸ ਦੌਰਾਨ ਹੀ ਜੂਲੀਅਟ ਦੇ ਦਾਦੇ ਨੇ ਉਸ ਨੂੰ ਲਾਟਰੀ ਟਿਕਟ ਖਰੀਦਣ ਦੀ ਸਲਾਹ ਦਿੱਤੀ ਪਰ ਜੂਲੀਅਟ ਦਾ ਮਨ ਨਹੀਂ ਸੀ ਕਿ ਉਹ ਲਾਟਰੀ ਖਰੀਦੇ….. ਦਾਦੇ ਦੇ ਜ਼ੋਰ ਪਾਉਣ 'ਤੇ ਉਸ ਨੇ ਲਾਟਰੀ ਦੀ ਟਿਕਟ ਖਰੀਦੀ ਤੇ ਭੁੱਲ ਗਈ। ਇੱਕ ਦਿਨ ਅਚਾਨਕ ਜੂਲੀਅਟ ਦੀ ਗੁਆਂਢੀ ਨੇ ਦੱਸਿਆ ਕਿ ਉਸਦੀ ਲਾਟਰੀ ਲੱਗੀ ਹੈ…. ਗੁਆਂਢੀ ਦੇ ਬੋਲਣ ਤੇ ਹੀ ਉਸ ਨੂੰ ਯਾਦ ਆਇਆ ਕਿ ਉਸ ਨੇ ਵੀ ਲਾਟਰੀ ਪਾਈ ਸੀ । ਉਸ ਦੇ ਹੋਸ਼ ਉਡ ਗਏ ਜਦੋ ਉਸ ਨੂੰ ਪਤਾ ਲੱਗਾ ਕਿ ਉਹ ਦੀ 290 ਕਰੋੜ ਦੀ ਲਾਟਰੀ ਨਿਕਲੀ ਹੈ ।