ਕੈਨੇਡਾ ‘ਚ ਜਲਦ ‘ਹੈਡਗਨ’ ਦੀ ਦਰਾਮਦ ‘ਤੇ ਲੱਗੇਗੀ ਪਾਬੰਦੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਵਿੱਚ ਲਗਾਤਾਰ ਕਤਲ ਦੇ ਮਾਮਲੇ ਸਾਹਮਣੇ ਆ ਰਹੇ ਹੈ ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ 19 ਅਗਸਤ ਤੋਂ ਕੈਨੇਡਾ ਵਿੱਚ 'ਹੈਡਗਨਾ' ਦੀ ਦਰਾਮਦ ਤੇ ਪਾਬੰਦੀ ਲਗਾਈ ਜਾਵੇਗੀ। ਇਸ ਪਾਬੰਦੀ ਉਦੋਂ ਤੱਕ ਰਹੇ ਗਈ ਜਦੋ ਤੱਕ ਰਾਸ਼ਟਰੀ ਹੈਡਗਨ' ਫ਼੍ਰੀਜ ਨਹੀਂ ਹੋ ਜਾਂਦੀ ਹੈ। ਜਿਸ ਨਾਲ ਕੈਨੇਡਾ ਵਿੱਚ ਬੰਦੂਕਾਂ ਨੂੰ ਖਰੀਦਣਾ ਵੇਚਣਾ ਅਸੰਭਵ ਹੋ ਜਾਵੇਗਾ। ਜਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾ ਹੀ ਇਕ ਸਕੂਲ ਵਿੱਚ 19 ਬਚਿਆ ਤੇ 2 ਅਧਿਕਾਪਕਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਜਿਸ ਤੋਂ ਬਾਅਦ ਹੈਡਗਨਾ ਤੇ ਰਾਸ਼ਟਰੀ ਰੋਕ ਲਈ ਬਿੱਲ ਸੀ -21 ਪੇਸ਼ ਕੀਤਾ ਗਿਆ ਸੀ। ਜੇਕਰ ਹੀ ਨਿਯਮ ਲਾਗੂ ਹੋ ਜਾਂਦਾ ਹੈ ਤਾਂ ਨਵਾਂ ਕਾਨੂੰਨ ਹੈਡਗਨਾ ਖਰੀਦਣ ਤੇ ਵੇਚਣ ਤੇ ਰੋਕੇਗਾ। ਕੈਨਡਾ ਸਰਕਾਰ ਹੈਡਗਨ' ਫ਼੍ਰੀਜ ਦੇ ਅੰਤਮ ਪ੍ਰਭਾਵ ਨੂੰ ਜਲਦੀ ਲਾਗੂ ਵਿੱਚ ਲਿਆਉਣ ਚਾਹੁੰਦੀ ਹੈ। ਇਸ ਰੋਕਥਾਮ ਵਿੱਚ ਨਿਵੇਸ਼, ਸਾਡੀਆਂ ਸਰਹੱਦਾਂ ਤੇ ਕਾਰਵਾਈ, ਹਮਲਾ ਸ਼ੈਲੀ ਤੇ ਹਥਿਆਰਾਂ ਤੇ ਪਾਬੰਦੀ ਤੇ ਬਿੱਲ ਸੀ -21 ਇਕ ਪੀੜੀ ਵਿੱਚ ਬੰਦੂਕ ਦੀ ਹਿੰਸਾ ਤੇ ਕਰਵਾਈ ਦੇ ਨਾਲ ਇਸ ਨੂੰ ਹੱਲ ਕਰਨ ਦੀ ਸਾਡੀ ਯੋਜਨਾ ਦਾ ਇਕ ਥੰਮ ਹੈ। ਕੈਨੇਡਾ ਵਿੱਚ ਰੋਜ਼ਾਨਾ ਹੀ ਗੋਲੀਬਾਰੀ ਤੇ ਕਤਲ ਵਰਗੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ। ਜਿਸ ਵਿੱਚ ਕਈ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ ।