ਸੀ.ਐੱਫ.ਓ. ਮੇਂਗ ਵਾਨਜੂ ਨੂੰ ਕੈਨੇਡਾ ਜਲਦ ਕਰ ਸਕਦਾ ਹੈ ਅਮਰੀਕਾ ਹਵਾਲੇ

by mediateam

ਵੈਨਕੂਵਰ , 02 ਮਾਰਚ ( NRI MEDIA )

ਪਿਛਲੇ ਸਾਲ ਕੈਨੇਡਾ ਨੇ ਵੈਨਕੂਵਰ ਏਅਰਪੋਰਟ ਤੋਂ ਹੁਵਾਈ ਦੀ ਸੀ.ਐੱਫ.ਓ. ਮੇਂਗ ਵਾਨਜੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ , ਹੁਣ ਮੇਂਗ ਵਾਨਜੂ ਨੂੰ ਅਮਰੀਕਾ ਨੂੰ ਸਪੁਰਦ ਕਰਨ ਦੀ ਕਾਰਵਾਈ ਕੈਨੇਡਾ ਵੱਲੋਂ ਸ਼ੁਰੂ ਕਰ ਦਿੱਤੀ ਜਾਵੇਗੀ , ਇਸ ਮਾਮਲੇ ਤੇ ਅਮਰੀਕਾ ਨੂੰ ਸਪੁਰਦ ਕਰਨ ਲਈ ਮਨਜ਼ੂਰੀ ਮਿਲ ਚੁੱਕੀ ਹੈ , ਕੈਨੇਡਾ ਦੀ ਅਦਾਲਤ ਛੇ ਮਾਰਚ ਤੋਂ ਇਸ ਮਾਮਲੇ ਤੇ ਸੁਣਵਾਈ ਕਰੇਗੀ ,ਇਸ ਤੋਂ ਪਹਿਲਾਂ 1 ਦਸੰਬਰ 2018 ਨੂੰ ਮੇਂਗ ਵਾਨਜੂ ਦੀ ਗ੍ਰਿਫਤਾਰੀ ਹੋਈ ਸੀ ਪਰ ਹੁਣ ਉਹ ਜ਼ਮਾਨਤ ਤੇ ਹੈ , ਪਿਛਲੇ ਦਿਨੀਂ ਅਮਰੀਕਾ ਨੇ ਉਨ੍ਹਾਂ ਦੀ ਸਪੁਰਦਗੀ ਦੀ ਮੰਗ ਕੀਤੀ ਸੀ |


ਜੇਕਰ ਕੈਨੇਡਾ ਦੀ ਅਦਾਲਤ ਨੇ ਹੁਵਾਈ ਦੀ ਸੀ.ਐੱਫ.ਓ. ਮੇਂਗ ਵਾਨਜੂ ਦੀ ਸਪੁਰਦਗੀ ਨੂੰ ਮਨਜ਼ੂਰੀ ਦਿੱਤੀ ਤਾਂ ਕੈਨੇਡਾ ਦੇ ਕਾਨੂੰਨੀ ਮੰਤਰੀ ਇਸ ਬਾਰੇ ਆਖਰੀ ਫੈਸਲਾ ਲੈਣਗੇ, ਜੇਕਰ ਅਮਰੀਕਾ  ਮੇਂਗ ਦੀ ਸਪੁਰਦਗੀ ਕਰਾਉਣ ਵਿੱਚ ਸਫਲ ਹੋ ਜਾਂਦਾ ਹੈ ਤਾਂ ਅਮਰੀਕਾ ਵਿੱਚ ਉਨ੍ਹਾਂ ਉੱਤੇ ਵੱਡਾ ਮੁਕਦਮਾ ਚੱਲੇਗਾ , ਹੁਵਾਈ ਦੇ ਖਿਲਾਫ ਦੋਸ਼ ਹਨ ਕਿ ਕੰਪਨੀ ਨੇ ਬੈਂਕਾਂ ਨੂੰ ਧੋਖਾ ਦੇ ਕੇ ਇਰਾਨ ਦੇ ਨਾਲ ਕਾਰੋਬਾਰ ਕੀਤਾ ਸੀ ਹਾਲਾਂਕਿ ਅਮਰੀਕੀ ਦੋਸ਼ਾਂ ਉੱਤੇ ਹੁਵਾਈ ਨੇ ਇਨ੍ਹਾਂ ਦੋਸ਼ਾਂ ਨੂੰ ਗਲਤ ਕਿਹਾ ਹੈ |

ਗ੍ਰਿਫ਼ਤਾਰੀ ਤੋਂ 10 ਦਿਨ ਬਾਅਦ ਮੇਂਗ ਨੂੰ ਸ਼ਰਤੀਆ ਜ਼ਮਾਨਤ ਮਿਲੀ ਸੀ , ਉਨ੍ਹਾਂ ਨੂੰ 7.5 ਮਿਲੀਅਨ ਡਾਲਰ (54 ਕਰੋੜ ਰੁਪਏ) ਦੇ ਮੁਚਲਕੇ ਉੱਤੇ ਜਮਾਨਤ ਦਿੱਤੀ ਗਈ ਸੀ , ਉਨ੍ਹਾਂ ਨੂੰ ਆਪਣਾ ਪਾਸਪੋਰਟ ਜਮ੍ਹਾ ਕਰਾਉਣਾ ਪਿਆ ਸੀ ਉਹ ਘਰ ਦੀ ਗ੍ਰਿਫਤਾਰੀ ਦੇ ਅਧੀਨ ਹਨ , ਘਰ ਛੱਡਣ ਵੇਲੇ, ਉਨ੍ਹਾਂ ਨੂੰ GPS ਟਰੈਕਿੰਗ ਯੰਤਰਾਂ ਨੂੰ ਪਹਿਨਣਾ ਪੈਂਦਾ  ਹੈ, ਇਹ ਪਾਬੰਦੀ ਹੁਣ ਵੀ ਜਾਰੀ ਰਹੇਗੀ |


ਮੇਂਗ ਦੇ ਪਿਤਾ ਰੇਨ ਜ਼ੇਂਗਫਈ ਹੂਵੇਈ ਦੇ ਚੇਅਰਮੈਨ ਹਨ ਮੇਂਗ ਖੁਦ ਕੰਪਨੀ ਬੋਰਡ ਦੀ ਵਾਈਸ ਚੇਅਰਪਰਸਨ ਹੈ , ਮੇਂਗ ਦੇ ਪਿਤਾ ਰੇਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨੇੜਲੇ ਦੱਸੇ ਜਾਂਦੇ ਹਨ , ਉਹ 20 ਸਾਲ ਤਕ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਵਿਚ ਸਨ , ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਫੌਜ ਦੇ ਤਕਨੀਕੀ ਵਿਭਾਗ ਵਿੱਚ ਵੀ ਕੰਮ ਕੀਤਾ ਹੈ , ਇਸ ਸਮੇਂ ਮੇਂਗ ਵਾਨਜੂ ਨੂੰ ਗਿਰਫਤਾਰੀ ਤੋਂ ਬਾਅਦ ਚੇਨ ਅਤੇ ਕੈਨੇਡਾ ਵਿੱਚ ਹਾਲਾਤ  ਤਣਾਅਪੂਰਨ ਹਨ |