by mediateam
ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਬ੍ਰਿਟਿਸ਼ ਕੋਲੰਬੀਆ ਦੀ ਨਾਨੀਮੋ-ਲੇਡੀਸਮਿੱਥ ਪਾਰਲੀਮਾਨੀ ਸੀਟ ਲਈ ਜ਼ਿਮਨੀ ਚੋਣ ਦਾ ਐਲਾਨ ਕੀਤਾ ਗਿਆ ਸੀ ਤੇ ਇਹ ਚੋਣ ਸੋਮਵਾਰ ਨੂੰ ਯਾਨੀ 6 ਮਈ ਨੂੰ ਹੋਣ ਵਾਲੀ ਹੈ। ਐੱਨ.ਡੀ.ਪੀ. ਦੀ ਸ਼ੀਲਾ ਮੈਲਕਮਸਨ ਦੇ ਅਸਤੀਫ਼ੇ ਮਗਰੋਂ ਇਹ ਸੀਟ ਖ਼ਾਲੀ ਹੋ ਗਈ ਸੀ।
ਲਿਬਰਲ ਪਾਰਟੀ ਵੱਲੋਂ ਨਾਨੀਮੋ-ਲੇਡੀਸਮਿੱਥ ਪਾਰਲੀਮਾਨੀ ਸੀਟ ਤੋਂ ਮਿਸ਼ੇਲ ਕੋਰਫ਼ੀਲਡ ਨੂੰ ਮੈਦਾਨ 'ਚ ਉਤਾਰਿਆ ਗਿਆ ਹੈ ਜਦਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਜੌਹਨ ਹਿਰਸਟ ਨੂੰ ਉਮੀਦਵਾਰ ਥਾਪਿਆ ਗਿਆ ਹੈ। ਗਰੀਨ ਪਾਰਟੀ ਨੇ ਪੌਲ ਮੈਨਲੀ ਨੂੰ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਹੈ ਜਦਕਿ ਪੀਪਲਜ਼ ਪਾਰਟੀ ਨੇ ਜੈਨੀਫ਼ਰ ਕਲਾਰਕ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ।