ਹੋਰ ਪ੍ਰਵਾਸੀਆਂ ਦਾ ਕੈਨੇਡਾ ਆਉਣਾ ਕੈਨੇਡੀਅਨ ਲੋਕਾਂ ਨੂੰ ਨਹੀਂ ਪਸੰਦ – ਸਰਵੇ

by mediateam

ਓਟਾਵਾ , 05 ਜੁਲਾਈ ( NRI MEDIA )

ਕੈਨੇਡਾ ਦੀ ਚੋਣਾਂ ਤੋਂ ਪਹਿਲੇ ਹੋਏ ਇਕ ਸਰਵੇਖਣ ਤੋਂ ਸਾਹਮਣੇ ਆਇਆ ਹੈ ਜਿਸ ਵਿੱਚ ਇਹ ਸਾਫ ਹੋਇਆ ਹੈ ਕਿ ਜ਼ਿਆਦਾਤਰ ਕੈਨੇਡੀਅਨ ਇਮੀਗ੍ਰੇਸ਼ਨ ਦੇ ਖਿਲਾਫ ਹਨ ਖ਼ਾਸਕਰ ਕੁਝ ਇਮੀਗ੍ਰੇਸ਼ਨ ਤਰੀਕਿਆਂ ਨੂੰ ਲੈ ਕੇ ਇਸਦੇ ਖਿਲਾਫ ਹਨ , ਕੈਨੇਡੀਅਨ ਸਰਕਾਰ ਨੇ ਪ੍ਰਵਾਸੀਆਂ ਨੂੰ 3 ਭਾਗਾਂ ਵਿਚ ਵੰਡਿਆ ਹੈ, ਪਹਿਲੇ ਹੁਨਰਮੰਦ ਕਾਮੇ, ਕਾਰੋਬਾਰੀ, ਪਰਿਵਾਰਕ ਇਕੱਠ ਅਤੇ ਰਿਫਊਜ਼ੀ , ਇਹ ਸਰਵੇਖਣ ਪਬਲਿਕ ਸਕੁਏਅਰ ਰੀਸਰਚ ਅਤੇ ਮਾਰੂ/ ਬਲੂ ਵੱਲੋਂ ਕੀਤਾ ਗਿਆ ਸੀ। , ਇਸ ਸਰਵੇਖਣ ਦੇ ਤਹਿਤ 76% ਲੋਕਾਂ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਹੁਨਰਮੰਦ ਕਾਮਿਆਂ ਨੂੰ ਕੈਨੇਡਾ ਵਿੱਚ ਲਿਆਉਣਾ ਚਾਹੀਦਾ ਹੈ  ਜਦਕਿ 57 ਫ਼ੀਸਦੀ ਲੋਕਾਂ ਦਾ ਮੰਨਣਾ ਹੈ ਕਿ ਕੈਨੇਡਾ ਨੂੰ ਹੋਰ ਪਰਵਾਸੀ ਜਾਂ ਰਿਫਊਜ਼ੀ ਨੂੰ ਕੈਨੇਡਾ ਆਉਣ ਦੀ ਇਜਾਜਤ ਨਹੀਂ ਦੇਣੀ ਚਾਹੀਦੀ।


ਇਸ ਸਰਵੇਖਣ ਨੇ ਇਮੀਗ੍ਰੇਸ਼ਨ ਵਕੀਲਾਂ, ਅਧਿਕਾਰੀਆਂ ਜਾਂ ਇਸਦੇ ਹੋਰ ਅਨੁਭਵੀ ਲੋਕਾਂ ਨੂੰ ਜ਼ਰਾ ਵੀ ਹੈਰਾਨ ਨਹੀਂ ਕੀਤਾ, ਉਹਨਾਂ ਦੇ ਮੁਤਾਬਿਕ ਪ੍ਰਵਾਸੀਆਂ ਦੇ ਆਗਮਨ ਨੂੰ ਵਧੇਰੇ ਸਥਾਨਾਂ' ਤੇ ਨਾਕਰਾਤਮਕ ਤਰੀਕੇ ਨਾਲ ਵੇਖਿਆ ਜਾ ਰਿਹਾ ਹੈ, ਮੈਨੀਟੋਬਾ ਦੀ ਇਮੀਗਰੈਂਟ ਅਤੇ ਰਿਫਊਜ਼ੀ ਕਮਿਊਨਿਟੀ ਸੰਸਥਾ ਦੀ ਐਕਜ਼ੀਕਯੂਟਿਵ ਡਰੈਕਟਰ ਡੋਰੋਤਾ ਬਲੂਮਕਜ਼ੀਨਸਕ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਖਾਸ ਤੌਰ' ਤੇ ਰਿਫਊਜ਼ੀਆਂ ਦੀ ਮਨਜ਼ੂਰੀ ਅਤੇ ਸਵਾਗਤ ਵਿਚ ਬਹੁਤ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਗਿਰਾਵਟ ਨੇ ਨਵੇਂ ਆਉਣ ਵਾਲੇ ਲੋਕਾਂ ਦੇ ਮਨ ਵਿਚ ਚਿੰਤਾ ਪਾਈ ਹੋਈ ਹੈ।

ਇਸ ਔਨਲਾਈਨ ਸਰਵੇਖਣ ਵਿਚ ਸ਼ਾਮਿਲ ਹੋਏ 4500 ਲੋਕ ਮਾਰੂ ਵੋਏਸ ਪੈਨਲ ਦੇ ਨਾਲ ਰਜਿਸਟਰ ਸਨ , ਲੋਕਾਂ ਨੂੰ ਵੱਖ ਵੱਖ ਤਰ੍ਹਾਂ ਦੇ ਬਿਆਨਾਂ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਲਈ ਕਿਹਾ ਗਿਆ, ਕਿ ਇਸ ਗੱਲ ਦੇ ਹੱਕ ਵਿਚ ਹਨ ਜਾਂ ਨਹੀਂ , ਇਹਨਾਂ 4500 ਕੈਨੇਡੀਅਨ ਲੋਕਾਂ ਵਿੱਚੋ ਸਿਰਫ 3,112 ਲੋਕਾਂ ਨੇ ਹੀ ਜਵਾਬ ਦਿਤੇ , 64 ਫ਼ੀਸਦੀ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਇਮੀਗ੍ਰੇਸ਼ਨ ਇਕ ਗੰਭੀਰ ਸਮਸਿਆ ਹੈ।  56% ਦਾ ਮੰਨਣਾ ਹੈ ਕਿ ਵਧੇਰੇ ਪ੍ਰਵਾਸੀਆਂ ਦਾ ਆਉਣਾ ਕੈਨੇਡਾ ਨੂੰ ਬਦਲ ਦੇਵੇਗਾ।  ਓਥੇ ਹੀ ਸਿਰਫ 24 ਫ਼ੀਸਦੀ ਦਾ ਕਹਿਣਾ ਹੈ ਕਿ ਬਹੁਤ ਸਾਰੇ ਪਰਵਾਸੀ ਅਸਲ ਵਿਚ ਦਿਖਨਯੋਗ ਘਟ ਗਿਣਤੀ ਹੈ। 

ਜਿਕਰਯੋਗ ਹੈ ਕਿ ਸਾਲ 2018 ਦੇ ਵਿਚ ਤਕਰੀਬਨ 321,045 ਲੋਕ ਕੈਨੇਡਾ ਵਿਚ ਪੱਕੇ ਕੈਨੇਡੀਅਨ ਦੇ ਤੌਰ' ਤੇ ਆਏ ਸਨ।  ਫ਼ੇਡਰਲ ਸਰਕਾਰ ਅਜੇ ਵੀ ਇਮੀਗ੍ਰੇਸ਼ਨ ਗਿਣਤੀ ਵਧਾਉਣ ਵਾਰੇ ਸੋਚ ਰਹੀ ਹੈ। ਇਸ ਸਾਲ ਫ਼ੇਡਰਲ ਸਰਕਾਰ ਨੇ 330,800 ਭਰਤੀਆਂ ਦੀ ਮੰਗ ਕੀਤੀ। ਇਹ ਗਿਣਤੀ 2021 ਤਕ ਵੱਧ ਕੇ 350,000 ਹੋ ਜਾਵੇਗੀ।