ਪੈਰਿਸ , 25 ਜੂਨ ( NRI MEDIA )
ਕੈਨੇਡਾ ਦੀ ਟੀਮ ਫੀਫਾ ਵੂਮਨ ਵਰਲਡ ਕਪ 2019 ਦੇ ਦੂਜੇ ਰਾਊਂਡ ਵਿੱਚੋ ਬਾਹਰ ਹੋ ਗਈ ਹੈ , ਇਹ ਮੈਚ ਪੈਰਿਸ ਦੇ ਪਾਰਕ ਡੇਸ ਪ੍ਰਿੰਸਸ ਵਿਖੇ ਹੋਇਆ ਸੀ , ਕੈਨੇਡਾ ਦੀ ਟੀਮ ਇਸ ਮੈਚ ਵਿਚ ਰਾਊਂਡ 16 ਦੇ ਦੌਰਾਨ 1-0 ਦੇ ਫਰਕ ਨਾਲ ਸਵੀਡਨ ਦੇ ਟੀਮ ਤੋਂ ਹਾਰ ਗਈ ਹੈ , ਕੈਨੇਡੀਅਨ ਨਾਗਰਿਕ ਇਸ ਹਾਰ ਤੋਂ ਵਧੇਰੇ ਨਿਰਾਸ਼ ਹਨ ਕਿਉਕਿ ਓਹਨਾ ਨੂੰ ਇਸ ਟੂਰਨਾਮੈਂਟ ਵਿਚ ਜਿੱਤਣ ਦੀ ਆਸ ਸੀ , ਟੀਮ ਦੀਆਂ ਸਾਰੀਆਂ ਖਿਡਾਰਨਾਂ ਜਿਵੇਂ ਕਿ ਕ੍ਰਿਸਟੀਨ ਸਿੰਕਲੇਅਰ, ਸੋਫਿਏ ਸਕਮਿਤ, ਸਟੇਫਨੀ ਲੱਬੇ ਅਤੇ ਡਿਜ਼ਾਯਰ ਸਕਾਟ ਬੇਹੱਦ ਦੁਖੀ ਸਨ , ਸਿੰਕਲੇਅਰ ਨੇ ਕਿਹਾ ਕਿ ਉਹ ਨਤੀਜਿਆਂ ਤੋਂ ਦੁਖੀ ਹਨ ਪਰ ਆਪਣੀ ਟੀਮ ਦੇ ਯਤਨਾਂ ਤੋਂ ਨਹੀਂ ,ਕੈਨੇਡਾ ਨੇ ਵਰਲਡ ਕਪ ਦੀਆਂ 4 ਗੇਮਾਂ ਵਿਚ ਸਿਰਫ 4 ਹੀ ਗੋਲ ਕੀਤੇ। ਇਨ੍ਹਾਂ ਮੈਚਾਂ ਵਿਚ ਉਹ ਟੀਮ ਸਵੀਡਨ ਅਤੇ ਨੀਦਰਲੈਂਡ ਤੋਂ ਹਾਰੀ ਹੈ |
ਟੀਮ ਦੇ ਕੋਚ ਕੇੱਨੇਥ ਹੈਨੇਰ ਮੋਲ੍ਹੇਰ ਦਾ ਕਹਿਣਾ ਹੈ ਕਿ ਹਾਰਨ ਦੇ ਬਾਵਜੂਦ ਅਤੇ ਨਿਰਾਸ਼ਾ ਤੋਂ ਬਾਅਦ ਵੀ ਓਹਨਾ ਨੂੰ ਆਪਣੀ ਟੀਮ ਦੇ ਉੱਤੇ ਮਾਣ ਹੈ , ਉਹਨਾਂ ਨੇ ਕਿਹਾ ਕਿ, "ਇਸ ਗੇਮ ਦੇ 90 ਮਿੰਟਾਂ ਦੌਰਾਨ ਕੈਨੇਡਾ ਟੀਮ ਦਾ ਵਧੀਆ ਪ੍ਰਦਰਸ਼ਨ ਤਾ ਦੇਖਣ ਨੂੰ ਮਿਲਿਆ ਪਰ ਇਹ ਉਨ੍ਹਾਂ ਜ਼ਿਆਦਾ ਵਧੀਆ ਨਹੀਂ ਸੀ ਜਿਸਦੀ ਅਸਲ ਵਿਚ ਲੋੜ ਸੀ।
ਕੈਨੇਡੀਅਨ ਟੀਮ ਆਮ ਤੌਰ' ਤੇ 5ਵੇ ਰੈਂਕ ਤੇ ਆਉਂਦੀ ਹੈ , ਇਹ ਟੀਮ ਇਸ ਟੂਰਨਾਮੈਂਟ ਦੀ ਔਸਤ ਖਿਡਾਰਨਾਂ ਦੀ ਉਮਰ ਦੇ ਹਿਸਾਬ ਨਾਲ ਚੌਥੀ ਸਭ ਤੋਂ ਛੋਟੀ ਟੀਮ ਸੀ , ਜਿਕਰ ਯੋਗ ਹੈ ਕਿ ਸਵੀਡਨ ਕਦੇ ਵੀ ਫੀਫਾ ਵੁਮਨ ਵਰਲਡ ਕੱਪ ਦੇ ਵਿਚ ਕੈਨੇਡਾ ਤੋਂ ਨਹੀਂ ਹਾਰਿਆ , ਹੁਣ ਅਗਲੇ ਸਾਲ ਓਲੰਪਕ ਖੇਡਾਂ ਵੀ ਸ਼ੁਰੂ ਹੋਣ ਵਾਲੀਆ ਹਨ ਜਿਸ ਵਾਸਤੇ ਕੈਨੇਡਾ ਟੀਮ ਨੂੰ ਹੁਣੇ ਤਿਆਰੀ ਕਰਨੀ ਪਵੇਗੀ , ਵੁਮਨ ਵਰਲਡ ਕਪ ਵਿੱਚੋ ਬਾਹਰ ਹੋਣ ਤੋਂ ਬਾਅਦ ਹੁਣ ਕੈਨੇਡੀਅਨ ਲੋਕਾਂ ਨੂੰ ਸਾਰੀ ਆਸ ਓਲੰਪਿਕ ਤੋਂ ਹੀ ਹੈ।