ਅੰਮ੍ਰਿਤਸਰ,(ਦੇਵ ਇੰਦਰਜੀਤ) :ਜਰਮਨੀ ਦੇ 16 ਰਾਜਾਂ ਦੇ ਮੰਤਰੀਆਂ ਤੇ ਕੇਂਦਰੀ ਸਿਹਤ ਮੰਤਰੀ ਨੇ ਨੀਤੀਗਤ ਬਿਆਨ ਵਿੱਚ ਕਿਹਾ ਹੈ ਕਿ 60 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਟੀਕੇ ਬਾਰੇ ਖੁਦ ਫੈਸਲਾ ਲੈਣਾ ਚਾਹੀਦਾ ਹੈ। ‘ਟੀਕੇ ਲਗਾਉਣ ਵਾਲੇ ਡਾਕਟਰ ਦੀ ਸਲਾਹ ਲੈਣ ਤੋਂ ਬਾਅਦ ਤੇ ਖੁਦ ਖ਼ਤਰੇ ਦਾ ਵਿਸ਼ਲੇਸ਼ਣ’ ਕਰ ਸਕਦੇ ਹਨ।ਜਰਮਨ ਸਰਕਾਰ ਨੇ ਖੂਨ ਦੇ ਜੰਮਣ ਦੇ ਕਈ ਗੰਭੀਰ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੰਗਲਵਾਰ ਨੂੰ 60 ਸਾਲ ਤੋਂ ਘੱਟ ਉਮਰ ਦੇ ਲੋਕਾਂ ‘ਤੇ ਐਸਟ੍ਰਾਜ਼ੇਨੇਕਾ ਟੀਕਾ ਦੀ ਵਰਤੋਂ ‘ਤੇ ਪਾਬੰਦੀ ਲਾ ਦਿੱਤੀ ਹੈ।
ਵਿਸ਼ਵ ਸਿਹਤ ਸੰਗਠਨ (WHO) ਤੇ ਯੂਰਪੀਅਨ ਯੂਨੀਅਨ (EU) ਦੀ ਨਿਗਰਾਨੀ ਰੱਖਣ ਵਾਲੀ ਸੰਸਧਾ ਨੇ ਕਿਹਾ ਕਿ ਐਸਟ੍ਰਾਜ਼ਨੇਕਾ ਟੀਕਾ ਸੁਰੱਖਿਅਤ ਹੈ, ਪਰ ਖੂਨ ਜਮ੍ਹਾ ਹੋਣ ਦੇ ਡਰ ਕਾਰਨ ਕਈ ਦੇਸ਼ਾਂ ਨੇ ਇਸ ‘ਤੇ ਪਾਬੰਦੀ ਲਗਾਈ ਹੈ।
ਖੂਨ ਜਮਨ ਦੀ ਸ਼ਿਕਾਇਤ ਸੱਬ ਤੋਂ ਪਹਿਲਾ ਕੇਸ ਕੈਨੇਡਾ ਵਿਚ ਸਾਮਣੇ ਆਇਆ ਸੀ। ਜਿਸ ਨੂੰ ਦੇਖਦੇ ਕੈਨੇਡਾ ਨੇ ਇਸਦੇ ਉੱਤੇ ਨਾਲ ਹੈ ਰੋਕ ਲਗਾ ਦਿਤੀ ਸੀ। ਜਿਕਰਯੋਗ ਹੈ ਕੈਨੇਡਾ ਤੋਂ ਬਾਅਦ ਕਈ ਦੇਸ਼ ਵਿਚ ਇਹ ਸਮਸਿਆ ਨਜ਼ਰ ਆਈਂ।
ਜਿਸਤੋ ਬਾਅਦ ਕੈਨੇਡਾ ਤੇ ਜਰਮਨੀ ਸਰਕਾਰ ਵਲੋਂ ਇਸਦੇ ਉਪਰ 60 ਤੋਂ ਛੋਟੀ ਉਮਰ ਵਾਲੇ ਲੋਕਾਂ ਲਈ ਇਸਦੇ ਉਪਰ ਰੋਕ ਲਗਾ ਦਿਤੀ ਗਈ।