Canada : ਬਰਫ਼ੀਲੇ ਤੂਫ਼ਾਨ ਕਾਰਨ ਬੱਸ ਪਲਟਣ ਨਾਲ 4 ਲੋਕਾਂ ਦੀ ਹੋਈ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬ੍ਰਿਟਿਸ਼ ਕੋਲੰਬੀਆ 'ਚ ਬਰਫ਼ੀਲੇ ਤੂਫ਼ਾਨ ਕਾਰਨ ਹਾਈਵੇਅ 'ਤੇ ਬੱਸ ਪਲਟਣ ਨਾਲ 4 ਲੋਕਾਂ ਦੀ ਦਰਦਨਾਕ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਹਾਦਸੇ ਦੌਰਾਨ ਕਈ ਲੋਕ ਜਖ਼ਮੀ ਹੋਏ ਹਨ ,ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖਲ ਕਰਵਾਇਆ ਗਿਆ । ਉੱਥੇ ਹੀ ਇਸ ਹਾਦਸੇ ਦੌਰਾਨ ਪੰਜਾਬ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ।

ਦੱਸਿਆ ਜਾ ਰਿਹਾ ਕਿ 4 ਮਹੀਨੇ ਪਹਿਲਾਂ ਕੈਨੇਡਾ ਗਏ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਬੁਤਾਲਾ ਦੇ ਰਹਿਣ ਵਾਲੇ ਕਰਨਜੋਤ ਦੀ ਹਾਦਸੇ ਵਿੱਚ ਮੌਤ ਹੋ ਗਈ । ਮ੍ਰਿਤਕ ਕਰਨਜੋਤ ਆਪਣੇ ਪਿੱਛੇ ਪਤਨੀ ਤੇ 2 ਮਾਸੂਮ ਬੱਚੇ ਛੱਡ ਗਿਆ ਹੈ। ਇਸ ਸੂਚਨਾ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ ਹੈ । ਜਾਣਕਾਰੀ ਅਨੁਸਾਰ ਹਾਦਸੇ ਵਾਲੇ ਬੱਸ ਵਿੱਚ 40 ਤੋਂ ਵੱਧ ਲੋਕ ਸਵਾਰ ਸੀ ।ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

ਦੱਸ ਦਈਏ ਕਿ ਕੈਨੇਡਾ 'ਚ ਬਰਫ਼ੀਲੇ ਤੂਫ਼ਾਨ ਨੇ ਤਬਾਹੀ ਮਚਾਈ ਹੋਈ ਹੈ। ਹੁਣ ਤੱਕ ਕੈਨੇਡਾ 'ਚ ਬਰਫ਼ਬਾਰੀ ਕਾਰਨ 80 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ । ਤੂਫ਼ਾਨ ਦੇ ਚਲਦੇ ਕਈ ਲੋਕਾਂ ਦੇ ਘਰ ਦੀ ਬਿਜਲੀ ਠੱਪ ਹੋ ਗਈ । ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਫ਼ ਦੀ ਮੋਟੀ ਚਾਦਰ ਕਾਰਨ ਹਵਾਈ ਉਡਾਣਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ ।