by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅੱਜ IPS ਜੋਤੀ ਯਾਦਵ ਨਾਲ ਵਿਆਹ ਦੇ ਬੰਧਨ ਵਿੱਚ ਬੱਝੇ ਹਨ। ਦੱਸ ਦਈਏ ਕਿ ਪਿਛਲੇ ਦਿਨੀਂ ਉਨ੍ਹਾਂ ਦੇ ਵਿਆਹ ਦਾ ਕਾਰਡ ਵੀ ਸਾਹਮਣੇ ਆਇਆ ਸੀ । ਦੱਸਿਆ ਜਾ ਰਿਹਾ ਦੋਵਾਂ ਦੇ ਵਿਆਹ ਦੀਆਂ ਤਿਆਰੀਆਂ ਕੁਝ ਦਿਨਾਂ ਤੋਂ ਚੱਲ ਰਹੀਆਂ ਸਨ ਤੇ ਅੱਜ ਦੋਵਾਂ ਨੇ ਨੰਗਲ ਗੁਰੂਦੁਆਰਾ ਸਾਹਿਬ 'ਚ ਲਾਵਾਂ ਲਈਆਂ ਹਨ।
ਹਰਜੋਤ ਬੈਸ ਦੇ ਵਿਆਹ ਮੌਕੇ ਕਈ ਆਪ ਆਗੂ ਵੀ ਸ਼ਾਮਲ ਰਹੇ । ਜ਼ਿਕਰਯੋਗ ਹੈ IPS ਜੋਤੀ ਯਾਦਵ ਭਾਰਤੀ ਪੁਲਿਸ ਸੇਵਾ ਦੇ 2019 ਬੈਚ ਦੀ ਅਧਿਕਾਰੀ ਹੈ। ਉਨ੍ਹਾਂ ਦਾ ਪਰਿਵਾਰ ਗੁਰੂਗ੍ਰਾਮ 'ਚ ਰਹਿੰਦਾ ਹੈ ਤੇ ਉਹ ਲੁਧਿਆਣਾ 'ਚ ACP ਰਹਿ ਚੁੱਕੀ ਹੈ। IPS ਜੋਤੀ ਹੁਣ ਮਾਨਸਾ 'ਚ SP ਹੈਡਕੁਆਰਟਰ ਵਜੋਂ ਤਾਇਨਾਤ ਹਨ । ਉੱਥੇ ਹੀ ਹਰਜੋਤ ਬੈਂਸ ਆਨੰਦਪੁਰ ਸਾਹਿਬ ਤੋਂ ਆਪ ਵਿਧਾਇਕ ਹਨ ।