ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੈਂਗਸਟਰਾਂ ਨੂੰ ਲੈ ਕੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਵੱਡਾ ਬਿਆਨ ਆਇਆ ਹੈ। ਜਿਨਾ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਇਕ ਮਹੀਨੇ 'ਚ 90 ਗੈਂਗਸਟਰਾਂ ਨੂੰ ਫੜਿਆ ਹੈ। ਇਸ ਦੀ ਜਾਣਕਾਰੀ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਗੈਂਗਸਟਰਾਂ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਹੁਣ ਉਹ ਗ਼ਲਤ ਰਸਤਾ ਛੱਡ ਦੇਣ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਗੈਂਗਸਟਰ ਖ਼ਤਮ ਕਰਨ ਲਈ ਟਾਸ੍ਕ ਫੋਰਸ ਵੀ ਬਣਾਈ ਗਈ ਹੈ। ਇਸ ਟਾਸ੍ਕ ਫੋਰਸ ਵਲੋਂ ਹੁਣ ਤਕ 90 ਗੈਂਗਸਟਰ ਫੜੇ ਜਾ ਚੁੱਕੇ ਹਨ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਹੈ ਕਿ ਪੰਜਾਬ ਜਿਸ ਕਗਾਰ ਉੱਪਰ ਪਹੁੰਚ ਚੁੱਕਿਆ ਹੈ, ਉਸ ਪਿੱਛੇ ਪਿਛਲੀਆਂ ਸਰਕਾਰਾਂ ਜਿੰਮੇਵਾਰ ਹਨ। ਉਨ੍ਹਾਂ ਨੇ ਕਿਹਾ ਗੈਂਗਸਟਰਾਂ ਨਾਲ ਪੰਜਾਬ 'ਚੋ ਨਸ਼ਾ ਖ਼ਤਮ ਕਰਨ ਲਈ ਵੀ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਗੱਲ ਕਰਦਿਆਂ ਕਿਹਾ ਸਿੱਧੂ ਮੂਸੇਵਾਲਾ ਦੇ ਉੱਤੇ ਵੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਹ ਤੱਕ 2 ਸ਼ਾਰਪ ਸ਼ੁਟਰਾ ਜਗਰੂਪ ਤੇ ਮਨੂੰ ਦਾ ਪੁਲਿਸ ਵਲੋਂ ਅੰਮ੍ਰਿਤਸਰ ਵਿਖੇ ਐਨਕਾਊਂਟਰ ਕੀਤਾ ਗਿਆ ਹੈ ਤੇ ਬਾਕੀ ਸਲਾਖਾਂ ਦੇ ਪਿੱਛੇ ਹਨ। ਉਨ੍ਹਾਂ ਨੇ ਕਿਹਾ ਪੰਜਾਬ ਪੁਲਿਸ ਹਾਲੇ ਵੀ ਗੈਂਗਸਟਰਾਂ ਨੂੰ ਫੜਨ ਵਿੱਚ ਲੱਗੀ ਹੋਈ ਹੈ।
ਅਮਨ ਅਰੋੜਾ ਦਾ ਕਹਿਣਾ ਹੈ ਕਿ CM ਭਗਵੰਤ ਮਾਨ ਹੀ ਕੰਮ ਚੰਗਾ ਕਰ ਰਹੇ ਹਨ ਤੇ ਅੰਮ੍ਰਿਤਸਰ ਮੁਕਾਬਲੇ 'ਚ ਪੰਜਾਬ ਪੁਲਿਸ ਦੀ ਪੇਸ਼ੇਵਰ ਸੀ। ਉਨ੍ਹਾਂ ਨੇ ਅਗੇ ਕਿਹਾ ਕਿ ਹੁਣ ਗੈਂਗਸਟਰ ਤੇ ਡਰੱਗਸ ਮਾਫੀਆ ਨੂੰ ਫੜ ਕੇ ਜੇਲ ਭੇਜਿਆ ਜਾਵੇਗਾ। ਉਨ੍ਹਾਂ ਨੇ ਗੱਲ ਕਰਦਿਆਂ ਸਿਆਸਤਦਾਨਾਂ ਤੇ ਵੀ ਨਿਸ਼ਾਨਾ ਸਾਧਿਆ ਉਨ੍ਹਾਂ ਨੇ ਕਿਹਾ ਪਹਿਲੀਆਂ ਸਰਕਾਰ ਸੀ ਤਾਂ ਡਰੱਗਸ ਮਾਫ਼ੀਆ ਤੇ ਗੈਂਗਸਟਰ ਵੱਧ ਰਹੇ ਸੀ ਪਰ ਜਦੋ ਦਾ ਆਮ ਆਦਮੀ ਪਾਰਟੀ ਨੇ ਬਣੀ ਹੈ ਉਦੋਂ ਦਾ ਮਾੜੇ ਅੰਸਰਾ'ਤੇ ਸ਼ਿਕੰਜਾ ਕੱਸਿਆ ਹੋਇਆ ਹੈ।