by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਜ਼ਿਮਨੀ ਚੋਣ ਦੇ ਅੱਜ ਨਤੀਜ਼ੇ ਐਲਾਨੇ ਜਾਣਗੇ। ਇਨ੍ਹਾਂ ਨਤੀਜ਼ਿਆਂ 'ਤੇ ਸਾਰੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਦੱਸ ਦਈਏ ਕਿ ਜਲੰਧਰ ਜ਼ਿਮਨੀ ਚੋਣ ਦੀ ਵੋਟਿੰਗ 10 ਮਈ ਨੂੰ ਹੋਈ ਸੀ। ਜਿਸ 'ਚ 19 ਉਮੀਦਵਾਰਾਂ ਵਲੋਂ ਚੋਣ ਮੈਦਾਨ 'ਚ ਉਤਰ ਕੇ ਆਪਣੀ ਕਿਸਮਤ ਅਜ਼ਮਾਈ ਗਈ ਸੀ। ਅੱਜ ਇਹ ਫੈਸਲਾ ਹੋਵੇਗਾ ਕਿ ਜਲੰਧਰ ਦੀ ਜਨਤਾ ਨੇ ਕਿਸ ਨੇਤਾ ਨੂੰ ਪਾਰਲੀਮੈਂਟ ਜਾਣ ਲਈ ਚੁਣਿਆ ਹੈ। ਉਥੇ ਹੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 13 ਮਈ ਯਾਨੀ ਅੱਜ ਜਲੰਧਰ ਜ਼ਿਮਨੀ ਚੋਣ ਦੀ ਗਿਣਤੀ ਸਵੇਰੇ 7.30 ਵਜੇ ਡਾਇਰੈਕਟਰ ਲੈਂਡ ਰਿਕਾਰਡ ਦਫ਼ਤਰ ਤੇ ਸਪੋਰਟਸ ਕਾਲਜ ਕਪੂਰਥਲਾ ਵਿਖੇ ਹੋਵੇਗੀ। ਉਨ੍ਹਾਂ ਨੇ ਕਿਹਾ ਵੋਟਾਂ ਦੀ ਗਿਣਤੀ ਦੌਰਾਨ ਕੋਈ ਵੀ ਅਣਅਧਿਕਾਰਤ ਵਿਅਕਤੀ ਗਿਣਤੀ ਕੇਂਦਰ 'ਚ ਨਹੀ ਜਾ ਸਕਦਾ ਹੈ । ਇਸ ਲਈ ਪੁਲਿਸ ਵਲੋਂ ਪੈਰਾ -ਮੋਲਟਰੀ ਫੋਰਸ ਨੂੰ ਤਾਇਨਾਤ ਕੀਤਾ ਗਿਆ । ਪੁਲਿਸ ਕਮਿਸ਼ਨ ਵਲੋਂ ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ ,ਲਾਪ੍ਰਵਾਹੀ ਕਰਨ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ।