by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਜ਼ਿਮਨੀ ਚੋਣ 10 ਮਈ ਯਾਨੀ ਕੱਲ ਹੋਣ ਜਾ ਰਹੀ ਹੈ। 9 ਵਿਧਾਨ ਸਭਾ ਹਲਕਿਆਂ ਜਲੰਧਰ ਨਾਰਥ, ਵੈਸਟ ,ਸੈਟਰਲ, ਕੈਂਟ ,ਫਿਲੌਰ ,ਕਰਤਾਰਪੁਰ, ਸ਼ਾਹਕੋਟ 'ਚ ਕੱਲ 19 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਦੱਸ ਦਈਏ ਕਿ 13 ਮਈ ਨੂੰ ਵੋਟਾਂ ਦੀ ਗਿਣਤੀ ਕਰਨ ਤੋਂ ਬਾਅਦ ਨਤੀਜੇ ਸਾਹਮਣੇ ਆਉਣਗੇ। ਇਸ ਤੋਂ ਪਹਿਲਾਂ ਕਾਂਗਰਸ , ਭਾਜਪਾ ਅਕਾਲੀ ਦਲ - ਬਸਪਾ , ਆਮ ਆਦਮੀ ਪਾਰਟੀ ਤੇ ਆਜ਼ਾਦ ਉਮੀਦਵਾਰਾਂ ਨੇ ਚੋਣ ਪ੍ਰਚਾਰ 'ਤੇ ਪੂਰਾ ਜ਼ੋਰ ਲਗਾ ਦਿੱਤਾ। ਚੋਣ ਕਮਿਸ਼ਨ ਨੇ ਆਦੇਸ਼ ਮੁਤਾਬਕ ਵੋਟਿੰਗ ਦੇ 48 ਘੰਟਿਆਂ ਤੱਕ ਕੋਈ ਵੀ ਉਮੀਦਵਾਰ ਲੋਕਾਂ ਕੋਲੋਂ ਵੋਟਾਂ ਨਹੀ ਮੰਗ ਸਕੇਗਾ। ਉੱਥੇ ਹੀ ਉਮੀਦਵਾਰਾਂ ਵੱਲੋ ਚੋਣ ਪ੍ਰਚਾਰ ਲਈ ਰੈਲੀਆਂ ਆਦਿ ਵੀ ਬੰਦ ਹੋ ਗਈਆਂ ਹਨ। ਜ਼ਿਮਨੀ ਚੋਣ ਨੂੰ ਦੇਖਦੇ ਹੋਈ ਪੁਲਿਸ ਦੇ ਅਧਿਕਾਰੀਆਂ ਵਲੋਂ ਸਖ਼ਤ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਸੂਬੇ 'ਚ ਅਮਨ -ਸ਼ਾਂਤੀ ਬਣੀ ਰਹੇ ।