by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾਈ ਪ੍ਰਧਾਨ ਤੇ ਅਖਿਲ ਭਾਰਤੀ ਵਪਾਰ ਮੰਡਲ ਦੇ ਮੁੱਖ ਰਾਸ਼ਟਰੀ ਜਨਰਲ ਸਕੱਤਰ ਬਜਰੰਗ ਗਰਗ ਨੇ ਕਿਹਾ ਕਿ ਪ੍ਰਦੇਸ਼ ’ਚ ਬਿਜਲੀ ਦੀ ਭਾਰੀ ਕਿੱਲਤ ਹੋਣ ਕਾਰਨ ਉਦਯੋਗ-ਧੰਦੇ ਠੱਪ ਹੁੰਦੇ ਜਾ ਰਹੇ ਹਨ। ਗਰਗ ਨੇ ਕਿਹਾ ਕਿ ਪ੍ਰਦੇਸ਼ ਦਾ ਉਦਯੋਗ ਭਾਰੀ ਸੰਕਟ ’ਚ ਹੈ। ਇਕ ਦਿਨ ’ਚ 12 ਤੋਂ 14 ਘੰਟੇ ਬਿਜਲੀ ਦੀ ਕੌਟਤੀ ਹੋ ਰਹੀ ਹੈ, ਜਿਸ ਕਾਰਨ ਮਜਬੂਰੀ ’ਚ ਕਾਫੀ ਕਾਰੋਬਾਰੀਆਂ ਨੂੰ ਆਪਣੇ ਉਦਯੋਗ ਬੰਦ ਕਰਨੇ ਪੈ ਰਹੇ ਹਨ।
ਬਿਜਲੀ ਵਿਭਾਗ ਵਲੋਂ ਵਾਰ-ਵਾਰ ਬਿਜਲੀ ਦੀ ਕਟੌਤੀ ਕਰਨ ਨਾਲ ਉਦਯੋਗਾਂ ਨੂੰ ਬਹੁਤ ਵੱਡਾ ਨੁਕਸਾਨ ਚੁੱਕਣਾ ਪੈ ਰਿਹਾ ਹੈ, ਕਿਉਂਕਿ ਲਗਾਤਾਰ ਮਜ਼ਦੂਰ ਕੰਮ ਕਰ ਸਕਦੇ ਹਨ। ਮਸ਼ੀਨਾਂ ਗਰਮ ਹੋਣ ਤੋਂ ਪਹਿਲਾਂ ਹੀ ਬਿਜਲੀ ਕੱਟ ਲੱਗ ਜਾਣ ਕਾਰਨ ਉਦਯੋਗਾਂ ’ਚ ਕੰਮ ਰੁੱਕ ਜਾਂਦਾ ਹੈ। ਬਿਜਲੀ ਦੀ ਕਿੱਲਤ ਕਾਰਨ ਪ੍ਰਦੇਸ਼ ’ਚ ਥਾਂ-ਥਾਂ ਕਿਸਾਨ ਅਤੇ ਪਿੰਡ ਵਾਸੀ ਸੜਕਾਂ ’ਤੇ ਧਰਨਾ ਦੇ ਰਹੇ ਹਨ।