ਖੱਡ ਵਿੱਚ ਡਿੱਗੀ ਬੱਸ, ਡਰਾਈਵਰ-ਕੰਡਕਟਰ ਸਣੇ 4 ਮੌਤਾਂ

by vikramsehajpal

ਸ਼ਿਮਲਾ (ਐਨ ਆਰ ਆਈ ਮੀਡਿਆ) : ਜ਼ਿਲ੍ਹਾ ਸ਼ਿਮਲਾ ਦੇ ਜੁਬਲ ਵਿੱਚ ਅੱਜ ਸਵੇਰੇ ਇੱਕ ਵੱਡਾ ਬੱਸ ਹਾਦਸਾ ਵਾਪਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਅੱਜ ਸਵੇਰੇ ਜੱਬਲ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਤਿੰਨ ਹੋਰ ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਇਲਾਜ ਲਈ ਜੱਬਲ ਦੇ ਹਸਪਤਾਲ ਲਿਆਂਦਾ ਗਿਆ ਹੈ। ਦੱਸ ਦਈਏ ਕਿ ਬੱਸ ਦੇ ਡਰਾਈਵਰ-ਕੰਡਕਟਰ ਦੀ ਵੀ ਮੌਤ: ਪ੍ਰਾਪਤ ਜਾਣਕਾਰੀ ਅਨੁਸਾਰ ਇਹ ਐਚਆਰਟੀਸੀ ਬੱਸ ਅੱਜ ਸਵੇਰੇ ਜੱਬਲ ਦੇ ਕੁਡੂ ਤੋਂ ਗਿਲਟਾਡੀ ਵੱਲ ਜਾ ਰਹੀ ਸੀ, ਜਦੋਂ ਗਿਲਟਾਡੀ ਨੇੜੇ ਬੱਸ ਅੱਧ ਵਿਚਕਾਰ ਇੱਕ ਖੱਡ ਵਿੱਚ ਜਾ ਡਿੱਗੀ। ਹਾਦਸੇ ਦੇ ਸਮੇਂ ਬੱਸ ਵਿੱਚ ਡਰਾਈਵਰ ਅਤੇ ਕੰਡਕਟਰ ਸਣੇ ਕੁੱਲ 7 ਲੋਕ ਸਵਾਰ ਸਨ। ਇਨ੍ਹਾਂ 'ਚੋਂ ਬੱਸ ਦੇ ਡਰਾਈਵਰ ਅਤੇ ਕੰਡਕਟਰ ਸਣੇ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤਿੰਨ ਹੋਰ ਸਵਾਰੀਆਂ ਗੰਭੀਰ ਜ਼ਖ਼ਮੀ ਹਨ ਅਤੇ ਜੱਬਲ ਹਸਪਤਾਲ ਵਿੱਚ ਇਲਾਜ ਅਧੀਨ ਹਨ। ਪੁਲਿਸ ਦੇ ਨਾਲ-ਨਾਲ ਸਥਾਨਕ ਲੋਕ ਵੀ ਬਚਾਅ 'ਚ ਜੁੱਟ ਗਏ ਹਨ।