by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੋਇੰਦਵਾਲ ਸਾਹਿਬ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਖੇਡ ਸਟੇਡੀਅਮ ਵਾਲੀ ਵਿਵਾਦਿਤ ਜਗ੍ਹਾ ਨੂੰ ਠੇਕੇ 'ਤੇ ਦੇਣ ਵਾਲੇ ਮਾਮਲੇ ਨੂੰ ਲੈ ਕੇ ਗੋਲੀਆਂ ਚਲਾਇਆ ਗਿਆ ਹਨ। ਇਸ ਵਾਰਦਾਤ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਨੇ ਸਟੇਡੀਅਮ 'ਚ ਖੜੀਆਂ ਗੱਡੀਆਂ 'ਤੇ ਗੋਲੀਆਂ ਚਲਾਈਆਂ ਹਨ । ਠੇਕੇਦਾਰ ਨੇ ਦੱਸਿਆ ਕਿ ਉਨ੍ਹਾਂ ਦੇ ਵਰਕਰ ਅਰਾਮ ਕਰ ਰਹੇ ਸੀ। ਇਸ ਦੌਰਾਨ ਕੁਝ ਵਿਅਕਤੀਆਂ ਵਲੋਂ ਫਾਇਰਿੰਗ ਕੀਤੀ ਜਾ ਰਹੀ ਸੀ । ਉਨ੍ਹਾਂ ਨੇ ਕਿਹਾ ਮੌਕੇ ਤੋਂ ਜਾਨ ਬਚਾ ਕੇ ਭੱਜਣ ਲੁ ਮਜਬੂਰ ਹੋ ਗਏ। ਫਿਲਹਾਲ ਠੇਕੇਦਾਰ ਵਲੋਂ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾ ਦਿੱਤੀ ਗਈ ਹੈ। ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।