by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਕੋਲੋਂ BSF ਨੇ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਹੈ। ਸੁਰੱਖਿਆ ਫੋਰਸ ਨੇ ਕਿਹਾ ਕਿ ਜਿਹੜੇ ਸ਼ਰਧਾਲੂ ਬਾਬਾ ਨਾਨਕ ਤੋਂ ਕਰਤਾਰਪੁਰ ਲਾਂਘੇ ਰਾਹੀਂ ਸ੍ਰੀ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਣ ਗਏ ਸੀ। ਉਹ ਜਦੋ ਵਾਪਸ ਭਾਰਤ ਸਰਹੱਦ ਵਿੱਚ ਦਾਖਿਲ ਹੋਏ ਤਾਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਸੀ।
ਇਸ ਦੌਰਾਨ ਹੀ ਉਨ੍ਹਾਂ ਕੋਲੋਂ ਪਾਕਿਸਤਾਨੀ ਕਰੰਸੀ ਦੇ 1000 ਰੁਪਏ ਬਰਾਮਦ ਹੋਏ ਸੀ। ਇਕ ਭਾਰਤੀ ਨਾਗਰਿਕ ਪਵਨ ਕੁਮਾਰ ਵਾਸੀ ਗੁਰਦਸਪੂਰ ਜੋ ਕਿ ਪਾਸਪੋਰਟ ਦੇ ਆਧਾਰ ਤੇ ਪਾਕਿਸਤਾਨ ਸ਼੍ਰੀ ਗੁਰਦੁਆਰਾ ਕਰਤਾਰਪੁਰ ਸਾਹਿਬ ਨਤਮਸਤਕ ਹੋਏ ਸੀ । ਤਲਾਸ਼ੀ ਦੌਰਾਨ ਉਸ ਨੇ ਦੱਸਿਆ ਕਿ ਉਸ ਨੂੰ ਪਾਕਿਸਤਾਨੀ ਕਰੰਸੀ ਉਨ੍ਹਾਂ ਨੇ ਰਿਸ਼ਤੇਦਾਰ ਨੇ ਤੋਹਫੇ ਦੇ ਰੂਪ ਵਿੱਚ ਦਿੱਤੀ ਸੀ । ਫਿਲਹਾਲ BSF ਜਵਾਨਾਂ ਵਲੋਂ ਇਸ ਮਾਮਲੇ ਦੀ ਪੁੱਛਗਿੱਛ ਕਰ ਰਹੀ ਹੈ।