by vikramsehajpal
ਜੰਮੂ, (ਦੇਵ ਇੰਦਰਜੀਤ)- ਬੀ.ਐੱਸ.ਐੱਫ. ਬੁਲਾਰੇ ਨੇ ਦੱਸਿਆ ਕਿ ਸਵੇਰੇ ਲਗਭਗ 9.45 ਵਜੇ ਬੀ.ਐੱਸ.ਐੱਫ. ਦੇ ਜਵਾਨਾਂ ਨੇ ਜੰਮੂ ਦੇ ਸਾਂਬਾ ਸੈਕਟਰ 'ਚ ਸਰਹੱਦੀ ਚੌਕੀ ਚਕ ਫਕੀਰਾ ਦੇ ਖੇਤਰ 'ਚ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਕੌਮਾਂਤਰੀ ਸਰਹੱਦ 'ਤੇ ਲੱਗੀ ਬਾੜ ਵੱਲ ਵਧਦੇ ਹੋਏ ਦੇਖਿਆ। ਜਿਸਨੂੰ ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ 'ਚ ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਸੋਮਵਾਰ ਨੂੰ ਕੌਮਾਂਤਰੀ ਸਰਹੱਦ 'ਤੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਸੁੱਟਿਆ।
ਉਨ੍ਹਾਂ ਦਾ ਕਹਿਣਾ ਸੀ ਕਿ ਵਾਰ-ਵਾਰ ਚਿਤਾਵਨੀ ਦੇ ਬਾਵਜੂਦ ਘੁਸਪੈਠੀਆ ਸ਼ੱਕੀ ਹਾਲਾਤਾਂ 'ਚ ਘੁੰਮਦਾ ਰਿਹਾ ਅਤੇ ਬਾਅਦ 'ਚ ਬੀ.ਐੱਸ.ਐੱਫ. ਬਾੜ ਵੱਲ ਹਮਲਾਵਰ ਤਰੀਕੇ ਨਾਲ ਵੱਧਣ ਲੱਗਾ, ਜਿਸ 'ਤੇ ਬੀ.ਐੱਸ.ਐੱਫ. ਜਵਾਨਾਂ ਨੇ ਉਸ 'ਤੇ ਗੋਲੀਆਂ ਚਲਾਈਆਂ।
ਅਧਿਕਾਰੀ ਨੇ ਕਿਹਾ ਕਿ ਘੁਸਪੈਠੀਏ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਜਿਸ ਜਗ੍ਹਾ ਤੋਂ ਲਾਸ਼ ਬਰਾਮਦ ਹੋਈ ਹੈ ਉਹ ਕੌਮਾਂਤਰੀ ਸਰਹੱਦ ਤੋਂ ਭਾਰਤ ਵੱਲ 40 ਮੀਟਰ ਦੀ ਦੂਰੀ 'ਤੇ ਹੈ।