ਨਿਊਜ਼ ਡੈਸਕ (ਜਸਕਮਲ) : ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੇ ਬੁੱਧਵਾਰ ਨੂੰ ਪੰਜਾਬ 'ਚ ਭਾਰਤ-ਪਾਕਿਸਤਾਨ ਸਰਹੱਦ 'ਤੇ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ। ਫੋਰਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਗੁਰਦਾਸਪੁਰ ਸੈਕਟਰ ਦੇ ਪੰਜਗਰੇਨ ਖੇਤਰ 'ਚ ਸਵੇਰੇ 1 ਵਜੇ ਦੇ ਕਰੀਬ ਫੌਜੀਆਂ ਨੇ "ਪਾਕਿਸਤਾਨੀ ਪਾਸੇ ਤੋਂ ਭਾਰਤੀ ਪਾਸੇ ਵੱਲ ਆਉਣ ਵਾਲੀ ਇਕ ਸ਼ੱਕੀ ਉਡਾਣ ਦੀ ਆਵਾਜ਼" ਸੁਣੀ ਤੋਂ ਬਾਅਦ ਡਰੋਨ 'ਤੇ ਗੋਲੀਬਾਰੀ ਕੀਤੀ।
ਸੀਨੀਅਰ ਅਧਿਕਾਰੀ ਨੇ ਦੱਸਿਆ, "ਪਿੰਡ ਘੱਗਰ ਤੇ ਸਿੰਘੋਕੇ ਦੇ ਖੇਤਰ 'ਚ ਤਲਾਸ਼ੀ ਦੌਰਾਨ ਹੁਣ ਤੱਕ ਸ਼ੱਕੀ ਨਸ਼ੀਲੇ ਪਦਾਰਥਾਂ ਵਾਲੇ ਪੀਲੇ ਰੰਗ ਦੇ ਦੋ ਪੈਕਟ ਬਰਾਮਦ ਕੀਤੇ ਗਏ ਹਨ । ਉਸ ਨੇ ਕਿਹਾ ਕਿ ਸ਼ੱਕ ਹੈ ਕਿ ਡਰੋਨ ਨੇ ਪੈਕਟ ਸੁੱਟੇ ਹਨ । ਅਧਿਕਾਰੀ ਨੇ ਕਿਹਾ ਕਿ ਪੈਕੇਟ 'ਚ ਇਕ ਪਿਸਤੌਲ ਵੀ ਲਪੇਟਿਆ ਹੋਇਆ ਦੇਖਿਆ ਗਿਆ ਸੀ ਤੇ ਖੇਪ ਵਾੜ ਤੋਂ ਲਗਪਗ 2.7 ਕਿਲੋਮੀਟਰ ਦੂਰ ਖੇਤ 'ਚ ਮਿਲੀ ਸੀ। ਉਸ ਨੇ ਕਿਹਾ ਕਿ ਇਹ ਪਤਾ ਲਗਾਉਣ ਲਈ ਖੋਜ ਕੀਤੀ ਜਾ ਰਹੀ ਹੈ ਕਿ ਕੀ ਡਰੋਨ ਨੂੰ ਵੀ ਡੇਗਿਆ ਗਿਆ ਸੀ ਜਾਂ ਇਹ ਬਚ ਗਿਆ ਸੀ।