ਨਿਊਜ਼ ਡੈਸਕ (ਰਿੰਪੀ ਸ਼ਰਮਾ ): ਅੰਮ੍ਰਿਤਸਰ ਦੇ ਪਿੰਡ ਘੁਮਰਾਈ ਤੋਂ ਦਿਲ -ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਨਾਜਾਇਜ਼ ਸਬੰਧਾਂ ਕਾਰਨ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਨੌਜਵਾਨ ਦੇ ਆਪਣੀ ਹੀ ਭਾਬੀ ਨਾਲ ਨਾਜਾਇਜ਼ ਸਬੰਧ ਸਨ । ਜਿਸ ਦਾ ਮਹਿਲਾ ਦੇ ਪਰਿਵਾਰਿਕ ਮੈਬਰਾਂ ਨੂੰ ਪਤਾ ਲੱਗ ਗਿਆ ,ਜਿਸ ਤੋਂ ਬਾਅਦ ਉਨ੍ਹਾਂ ਨੇ ਸਾਜਿਸ਼ ਤਹਿਤ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਇਹ ਕਤਲ ਖ਼ੁਦਕੁਸ਼ੀ ਲੱਗੇ ,ਇਸ ਲਈ ਉਨ੍ਹਾਂ ਨੇ ਲਾਸ਼ ਪੱਖੇ ਨਾਲ ਲਟਕਾ ਦਿੱਤੀ । ਬਾਅਦ 'ਚ ਉਨ੍ਹਾਂ ਨੇ ਬਿਨਾਂ ਪੋਸਟਮਾਰਟਮ ਕਰਵਾਏ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ । ਮ੍ਰਿਤਕ ਦੀ ਭੈਣ ਪਰਮਜੀਤ ਨੂੰ ਆਪਣੇ ਭਰਾ ਦੀ ਮੌਤ 'ਤੇ ਸ਼ੱਕ ਸੀ। ਇਸ ਲਈ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਰਜ਼ ਕਰਵਾ ਕੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ,ਜਦੋ ਪੁਲਿਸ ਵੱਲੋ ਜਾਂਚ ਕੀਤੀ ਗਈ ਤਾਂ ਕਤਲ ਬਾਰੇ ਵੱਡੇ ਖ਼ੁਲਾਸੇ ਹੋਏ । ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਸਹੁਰਾ ਪਰਿਵਾਰ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਫਿਲਹਾਲ ਪੁਲਿਸ ਵਲੋਂ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।
by jaskamal