ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੇਸ਼ ਦੇ ਕਈ ਹਿੱਸਿਆਂ 'ਚ ਚਾਵਲ ਜ਼ਿਆਦਾ ਖਾਧੇ ਜਾਂਦੇ ਹਨ। ਦੱਖਣੀ ਭਾਰਤ 'ਚ ਸ਼ਾਇਦ ਹੀ ਕੀਤੇ ਰੋਟੀ ਮਿਲ ਸਕੇ। ਦੱਸ ਦਈਏ ਜਿੱਥੇ ਲੋਕ ਜ਼ਿਆਦਾ ਚਾਵਲ ਖਾਣੇ ਪਸੰਦ ਕਰਦੇ ਹਨ ।ਉੱਥੇ ਹੀ ਉਨ੍ਹਾਂ ਨੂੰ ਡਰ ਰਹਿੰਦਾ ਹੈ ਕਿ ਉਹ ਮੋਟੇ ਨਾ ਹੋ ਜਾਣ । ਕੁਝ ਲੋਕ ਅਜਿਹੇ ਵੀ ਹੁੰਦੇ ਹਨ ,ਜਿਹੜੇ ਚਾਵਲ ਖਾਣ ਤੋਂ ਬਹੁਤ ਪਰਹੇਜ਼ ਕਰਦੇ ਹਨ ਕਿਉਕਿ ਇਨ੍ਹਾਂ 'ਚ ਕੈਲਰੀ ਦੀ ਮਾਤਰਾ ਕਾਫੀ ਜ਼ਿਆਦਾ ਹੁੰਦਾ ਹੈ।
ਜੇਕਰ ਕੋਈ ਵਿਅਕਤੀ ਚੋਲਾਂ ਦਾ ਸ਼ੋਕੀਨ ਹੈ ਪਰ ਉਹ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ ਚਾਹੁੰਦਾ ਹੈ ਤਾਂ ਉਹ ਬ੍ਰਾਊਨ ਰਾਈਸ ਖਾ ਸਕਦਾ ਹੈ। ਬ੍ਰਾਊਨ ਰਾਈਸ ਦੇ ਕਾਫੀ ਫਾਇਦੇ ਹੁੰਦੇ ਹਨ ,ਜੇਕਰ ਤੁਸੀਂ ਡਾਈਬਟੀਜ਼ ਦੇ ਮਰੀਜ ਹੋ ਤਾਂ ਬ੍ਰਾਊਨ ਰਾਈਸ ਤੁਹਾਡੇ ਲਈ ਸਹੀ ਹੈ ।ਇਸ 'ਚ ਫਾਈਬਰ ਕਾਫੀ ਮਾਤਰਾ 'ਚ ਹੁੰਦਾ ਹੈ, ਜੋ ਸਿਹਤ ਲਈ ਠੀਕ ਹੁੰਦਾ ਹੈ । ਬ੍ਰਾਊਨ ਰਾਈਸ ਨਾਲ ਤੁਸੀ ਆਪਣਾ ਭਾਰ ਵੀ ਘੱਟਾ ਸਕਦੇ ਹੋ ਕਿਉਕਿ ਇਸ 'ਚ ਕੈਲਰੀ ਘੱਟ ਹੁੰਦੀ ਹੈ। ਬ੍ਰਾਊਨ ਚਾਵਲ ਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਲੈਵਲ ਨਹੀ ਵਧਦਾ ਹੈ ।