by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅਮਨ ਐਨਕਲੇਵ ਧੀਣਾ 'ਚ ਆਪਣੀ ਭੈਣ ਦੇ ਘਰ ਰਹਿੰਦੇ ਭਰਾ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜ਼ਿੰਦਗੀ ਖ਼ਤਮ ਕਰ ਲਈ। ਪੁਲਿਸ ਅਧਿਕਾਰੀ ਭਰਤ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਮੁਖਵਿੰਦਰ ਸਿੰਘ ਦੇ ਰੂਪ 'ਚ ਹੋਈ ਹੈ। ਮੁਖਵਿੰਦਰ ਸਿੰਘ ਮਾਂ ਦੀ ਮੌਤ ਤੋਂ ਬਾਅਦ ਇਕੱਲਾ ਹੋਣ ਕਰਕੇ ਆਪਣੀ ਭੈਣ ਰਾਜਵੰਤ ਕੌਰ ਦੇ ਘਰ ਰਹਿੰਦਾ ਸੀ । ਮ੍ਰਿਤਕ ਮੁਖਵਿੰਦਰ ਸਿੰਘ ਦੇ ਭਰਾ ਰਾਜਿੰਦਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ 'ਚ ਕਿਹਾ ਕਿ ਮਾਨਸਿਕ ਤੋਰ 'ਤੇ ਪ੍ਰੇਸ਼ਾਨ ਰਹਿਣ ਕਾਰਨ ਉਸ ਦਾ ਭਰਾ ਸੁਖਵਿੰਦਰ ਸਿੰਘ ਸ਼ਰਾਬ ਜ਼ਿਆਦਾ ਪੀਣ ਦਾ ਆਦੀ ਹੋ ਗਿਆ ਸੀ। ਇਸ ਕਰਕੇ ਉਸ ਨੇ ਅੱਜ ਇਹ ਕਦਮ ਚੁੱਕਿਆ ਹੈ। ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ 'ਤੇ ਮਾਮਲਾ ਦਰਜ਼ ਕਰ ਲਿਆ ।