by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਠਿੰਡਾ ਦੇ ਪਿੰਡ ਤਿਉਣਾ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਇੱਕ ਕੁੜੀ ਨੇ ਆਪਣੀ ਪਿੰਡ ਦੇ ਨੌਜਵਾਨ ਨਾਲ ਵਿਆਹ ਕਰਵਾਉਣ ਦੇ 4 ਸਾਲ ਬਾਅਦ ਭਰਾ ਨੇ ਚਾਚੇ ਦੇ ਪੁੱਤਰਾਂ ਨਾਲ ਮਿਲ ਕੇ ਆਪਣੀ ਹੀ ਭੈਣ ਦੇ ਸਹੁਰੇ ਘਰ ਫਾਇਰਿੰਗ ਕਰ ਦਿੱਤੀ। ਇਸ ਹਮਲੇ ਦੌਰਾਨ ਇੱਕ ਮਹਿਲਾ ਤੇ ਸਹੁਰਾ ਗੰਭੀਰ ਜਖ਼ਮੀ ਹੋ ਗਏ । ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਮਨਜੀਤ ਕੌਰ ਨੇ ਆਪਣੇ ਹੀ ਪਿੰਡ ਦੇ ਬਲਵੰਤ ਸਿੰਘ ਨਾਲ 4 ਸਾਲ ਪਹਿਲਾਂ ਵਿਆਹ ਕਰਵਾ ਲਿਆ। ਦੋਵਾਂ ਦੇ ਘਰ ਧੀ ਨੇ ਜਨਮ ਲਿਆ ।ਮਨਜੀਤ ਕੌਰ ਦੇ ਪਰਿਵਾਰਿਕ ਮੈਬਰ ਵਿਆਹ ਤੋਂ ਨਾਰਾਜ਼ ਸਨ । ਬੀਤੀ ਦਿਨੀਂ ਮਨਜੀਤ ਕੌਰ ਦੇ ਭਰਾ ਤੇ ਚਾਚੇ ਦੇ ਮੁੰਡਿਆਂ ਨੇ ਮਨਜੀਤ ਕੌਰ ਦੇ ਸਹੁਰੇ ਪਰਿਵਾਰ ਦੇ ਘਰ ਦਾਖ਼ਲ ਹੋ ਕੇ ਹਮਲਾ ਕਰ ਦਿੱਤਾ। ਜਿਸ ਕਾਰਨ ਮਨਜੀਤ ਕੌਰ ਦਾ ਸਹੁਰਾ ਧਨ ਸਿੰਘ ਜਖ਼ਮੀ ਹੋ ਗਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ।