ਲੰਡਨ (ਐਨ.ਆਰ.ਆਈ.ਮੀਡਿਆ) : ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਬੁਲਾਰੇ ਨੇ ਕਿਹਾ ਕਿ ਜਾਨਸਨ ਇੱਕ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਆਏ ਹਨ ਜੋ ਕਿ ਕੋਰੋਨਾ ਸੰਕਰਮਿਤ ਪਾਇਆ ਗਿਆ ਹੈ ਤੇ ਇਸ ਲਈ ਉਨ੍ਹਾਂ ਨੂੰ ਆਪਣੇ ਆਪ ਨੂੰ ਵੱਖ ਕਰ ਲੈਣਾ ਚਾਹੀਦਾ ਹੈ। ਨੈਸ਼ਨਲ ਹੈਲਥ ਸਰਵਿਸਿਜ਼ (ਐਨਐਚਐਸ) ਟੈਸਟ ਐਂਡ ਟਰੇਸ ਨੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਇਸ ਬਾਰੇ ਜਾਣਕਾਰੀ ਦਿੱਤੀ। 'ਡਾਉਨਿੰਗ ਸਟ੍ਰੀਟ' ਨੇ ਐਤਵਾਰ ਨੂੰ ਰਿਪੋਰਟ ਦਿੱਤੀ ਕਿ ਐਸ਼ਫੀਲਡ ਦੇ ਐਮ ਪੀ ਲੀ ਐਂਡਰਸਨ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ।
ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਕੁਝ ਸੰਸਦ ਮੈਂਬਰਾਂ ਨਾਲ 35 ਮਿੰਟ ਲਈ ਬੈਠਕ ਕੀਤੀ, ਜਿਸ ਵਿੱਚ ਐਂਡਰਸਨ ਵੀ ਸ਼ਾਮਿਲ ਹੋਏ ਸਨ।ਪ੍ਰਧਾਨ ਮੰਤਰੀ ਜਾਨਸਨ ਦੇ ਬੁਲਾਰੇ ਨੇ ਕਿਹਾ, ‘ਪ੍ਰਧਾਨ ਮੰਤਰੀ ਨਿਯਮਾਂ ਦੀ ਪਾਲਣਾ ਕਰਨਗੇ ਅਤੇ ਉਹ ਇਕਾਂਤਵਾਸ ਹੋ ਗਏ ਹਨ। ਉਹ ਕੋਰੋਨਾ ਵਾਇਰਸ ਸਮੇਤ ਹੋਰ ਮੁੱਦਿਆਂ 'ਤੇ ਡਾਉਨਿੰਗ ਸਟ੍ਰੀਟ ਨਾਲ ਕੰਮ ਕਰਨਾ ਜਾਰੀ ਰੱਖਣਗੇ।ਬੁਲਾਰੇ ਨੇ ਕਿਹਾ, “ਪ੍ਰਧਾਨ ਮੰਤਰੀ ਤੰਦਰੁਸਤ ਹਨ ਅਤੇ ਕੋਵਿਡ -19 ਦੇ ਕੋਈ ਲੱਛਣ ਨਹੀਂ ਹਨ”।
ਇਸ ਤੋਂ ਪਹਿਲਾਂ, ਜਾਨਸਨ ਨੇ ਅਪ੍ਰੈਲ ਵਿੱਚ ਲਾਗ ਲੱਗਣ ਤੋਂ ਬਾਅਦ ਸੇਂਟ ਥਾਮਸ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ ਵਿੱਚ ਤਿੰਨ ਰਾਤਾਂ ਕੱਟੀਆਂ ਸਨ।'ਨੈਸ਼ਨਲ ਹੈਲਥ ਸਰਵਿਸਿਜ਼ (ਐੱਨ.ਐੱਚ.ਐੱਸ.) ਟੈਸਟ ਐਂਡ ਟਰੇਸ' ਨਿਯਮ ਦੇ ਅਨੁਸਾਰ, ਉਹ 10 ਦਿਨਾਂ ਲਈ ਅਲੱਗ ਰਹਿਣਗੇ, ਜਿਸ ਦੀ ਮਿਆਦ 26 ਨਵੰਬਰ ਨੂੰ ਖ਼ਤਮ ਹੋਵੇਗੀ।