by vikramsehajpal
ਬ੍ਰਾਜ਼ੀਲ (ਦੇਵ ਇੰਦਰਜਿੱਤ)- ਕੋਰੋਨਾ ਪਾਜ਼ੇਟਿਵ ਹੋਣ ਕਰਕੇ ਟੀਮ ਤੋਂ ਵੱਖ ਯਾਤਰਾ ਕਰਨ ਵਾਲੇ ਬ੍ਰਾਜ਼ੀਲ ਦੇ ਫ਼ੁਟਬਾਲ ਕਲੱਬ ਪਾਲਮਸ ਦੇ 4 ਖਿਡਾਰੀਆਂ ਦੇ ਹਵਾਈ ਦੁਰਘਟਨਾ ਦੌਰਾਨ ਮੌਤ। ਉੱਤਰੀ ਪ੍ਰਾਂਤ ਟੋਕਾਟਿੰਸ 'ਚ ਇਹ ਜਹਾਜ਼ ਉਡਾਣ ਭਰਨ ਤੋਂ ਕੁਝ ਦੇਰ ਪਹਿਲਾਂ ਰਨਵੇਅ 'ਤੇ ਫਿਸਲ ਗਿਆ ਸੀ। ਇਸ ਦੁਰਘਟਨਾ ਵਿਚ ਪਾਲਮਸ ਕਲੱਬ ਦੇ ਪ੍ਰਧਾਨ ਅਤੇ ਪਾਇਲਟ ਦੀ ਮੌਤ ਹੋ ਗਈ। ਕਲੱਬ ਅਨੁਸਾਰ ਇਹ ਖਿਡਾਰੀ ਵਿਲਾ ਨੋਵਾ ਦੇ ਖ਼ਿਲਾਫ ਮੈਚ ਖੇਡਣ ਲਈ ਗੋਇਨੀਆ ਜਾ ਰਹੇ ਸਨ।
ਮਾਰਟਿਨਸ ਨੇ ਕਿਹਾ ਕਿ ਐਤਵਾਰ ਉਨ੍ਹਾਂ ਦੇ ਕੁਆਰੰਟਾਈਨ ਦਾ ਆਖ਼ਰੀ ਦਿਨ ਸੀ। ਮਿ੍ਰਤਕਾਂ ਵਿਚ ਕਲੱਬ ਦੇ ਪ੍ਰਧਾਨ ਲੁਕਾਸ ਮੀਰਾ ਅਤੇ ਖਿਡਾਰੀ ਲੁਕਾਸ ਪ੍ਰਾਕਸਡੇਸ, ਗੁਲਰਮੇ ਨੋ, ਰਾਨੁਲੇ ਅਤੇ ਮਾਰਕਸ ਮੋਲਿਨਾਰੀ ਸ਼ਾਮਲ ਹਨ। ਦੋ ਇੰਜਣ ਵਾਲੇ ਇਸ ਜਹਾਜ਼ ਵਿਚ ਪਾਇਲਟ ਸਮੇਤ 6 ਯਾਤਰੀ ਹੀ ਸਵਾਰੀ ਕਰ ਰਹੇ ਸਨ।