by mediateam
ਵੈੱਬ ਡੈਸਕ (ਵਿਕਰਮ ਸਹਿਜਪਾਲ) : ਤੁਹਾਨੂੰ ਦੱਸ ਦਈਏ ਕਿ ਬ੍ਰਾਜ਼ੀਲ ਦੇ ਸੁਜ਼ਾਨੋ 'ਚ ਇਕ ਸਕੂਲ 'ਚ ਬੁੱਧਵਾਰ ਨੂੰ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ। ਸੂਤਰਾਂ ਵਲੋਂ ਦੱਸਿਆ ਜਾ ਰਿਹਾ ਹੈ ਕਿ ਸ਼ੁਰੂਆਤੀ ਖਬਰਾਂ 'ਚ ਮ੍ਰਿਤਕਾਂ ਦੀ ਗਿਣਤੀ 6 ਬੱਚਿਆਂ ਸਮੇਤ 10 ਦੱਸੀ ਗਈ ਹੈ। ਸਾਓ ਪਾਓਲੋ ਸੇਨਾ ਪੁਲਸ ਵਿਭਾਗ ਨੇ ਏ.ਐੱਫ.ਪੀ. ਨੂੰ ਦੱਸਿਆ ਕਿ ਇਕ ਵਿਅਕਤੀ ਸੁਜਾਨੋ 'ਚ ਇਕ ਸਕੂਲ 'ਚ ਦਾਖਲ ਹੋਇਆ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ|
ਜਿਸ ਦੌਰਾਨ ਕੁਝ ਲੋਕਾਂ ਨੂੰ ਗੋਲੀ ਲੱਗੀ। ਬ੍ਰਾਜ਼ੀਲੀਅਨ ਮੀਡੀਆ ਨੇ ਇਸ ਦੌਰਾਨ ਪੰਜ ਵਿਅਕਤੀਆਂ ਦੇ ਮਾਰੇ ਜਾਣ ਦੀ ਜਾਣਕਾਰੀ ਦਿੱਤੀ, ਜਦਕਿ ਟੀਵੀ ਗਲੋਬੋ ਨੇ 2 ਕਿਸ਼ੋਰ ਹਮਲਾਵਰਾਂ ਸਣੇ 10 ਲੋਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਦਿੱਤੀ ਹੈ। ਇਹ ਗੋਲੀਬਾਰੀ ਪ੍ਰੋਫੈਸਰ ਪਾਲ ਬ੍ਰਾਜ਼ੀਲ ਸਟੇਟ ਸਕੂਲ 'ਚ ਹੋਈ ਹੈ। ਬਾਕੀ ਦੀ ਜਾਂਚ ਹਾਲੇ ਪੁਲਿਸ ਕਰ ਰਹੀ ਹੈ|