by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਰਮਨ ਆਡੀਓ ਵਿਜ਼ੂਅਲ ਬ੍ਰਾਂਡ ਬਲੋਪਕੰਟ ਨੇ ਇਨ ਬਿਲਟ ਗੂਗਲ TV ਨਾਲ ਮਿਲ ਕੇ ਭਾਰਤ 'ਚ 3 ਨੈਕਸਟ ਜੈਨਰੇਸ਼ਨ ਲਈ 4K QLED TV ਮਾਡਲਾਂ ਦਾ ਲਾਂਚ ਕੀਤਾ ਹੈ। ਇਸ ਦੇ ਤਹਿਤ 50ਇੰਚ 36,999 ਰੁਪਏ,55 ਇੰਚ 44,999 ਤੇ 65 ਇੰਚ 62,999 ਰੁਪਏ ਵਿੱਚ ਉਪਲੱਬਧ ਕਰਵਾਏ ਹਨ । ਦੱਸ ਦਈਏ ਕਿ ਇਸ TV ਨੂੰ Flipkart ਤੇ ਬਿਗ ਬਿਲੀਅਨ ਡੇਜ਼ ਸ਼ਪੈਸ਼ਲ ਸੇਲ ਦੇ ਤਹਿਤ ਬਾਜ਼ਾਰ ਵਿੱਚ ਲਿਆਂਦਾ ਗਿਆ ਹੈ। ਇਨ੍ਹਾਂ ਦੀ ਸ਼ੁਰੂਆਤੀ ਕੀਮਤ 36,999 ਰੁਪਏ ਸ਼ੁਰੂ ਹੈ । ਜੇਕਰ ਇਸ ਦੇ ਫ਼ੀਚਰ ਦੀ ਗੱਲ ਕਰੀਏ ਤਾਂ ਇਸ ਵਿੱਚ Dolby Atmos ਸਪੋਰਟ ਵਾਲਾ 60W ਸਪੀਕਰ ਹੈ । ਜੇਕਰ ਤੁਸੀ ਇਸ TV ਕੋਈ ਸ਼ੋਅ ਦੇਖੋਗੇ ਤਾਂ ਉਹ ਸਿਨੇਮਾ ਹਾਲ ਵਰਗਾ ਮਹਿਸੂਸ ਹੋਵੇਗਾ ।