ਬਰੈਂਪਟਨ ਵਿੱਚ ਪੰਜਾਬੀ ਡਰਾਈਵਰ ਹਾਈਵੇ ਤੇ ਕਰ ਰਿਹਾ ਸੀ ਸਟੰਟ – ਗਿਰਫ਼ਤਾਰ

by

ਬਰੈਂਪਟਨ , 28 ਮਾਰਚ ( NRI MEDIA )

ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਬਰੈਂਪਟਨ ਦੇ ਇਕ ਪੰਜਾਬੀ ਟਰੱਕ ਡਰਾਈਵਰ ਨੂੰ ਹਾਈਵੇ 401 'ਤੇ ਸਟੰਟ ਕਰਨ ਦੇ ਮਾਮਲੇ ਵਿੱਚ ਗਿਰਫ਼ਤਾਰ ਕੀਤਾ ਹੈ , ਉਸ ਉੱਤੇ ਸੜਕ ਤੇ ਚਲਦੇ ਸਮੇਂ ਖ਼ਤਰਨਾਕ ਡ੍ਰਾਈਵਿੰਗ ਕਰਨ ਦਾ ਦੋਸ਼ ਹੈ , ਪੁਲਿਸ ਨੇ ਆਪਣੀ ਪ੍ਰੈਸ ਰਿਲੀਜ ਵਿੱਚ ਕਿਹਾ ਕਿ ਏਰੀਅਲ ਪ੍ਰਫਾਰਮੈਂਸ ਅਫਸਰਾਂ ਨੇ "100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਤੋਂ ਵੱਧ" ਅਤੇ ਦੂਸਰੇ ਵਾਹਨ ਤੋਂ 10 ਮੀਟਰ ਤੋਂ ਘੱਟ ਦੀ ਦੂਰੀ 'ਤੇ ਇਕ ਹੋਰ ਟਰਾਂਸਪੋਰਟ ਟਰੱਕ ਦੀ ਰਿਪੋਰਟ ਦਿੱਤੀ ਸੀ |


ਦੋਸ਼ੀ ਡਰਾਈਵਰ ਦੀ ਪਹਿਚਾਣ ਗੁਰਦੀਪ ਸਿੰਘ ਧਾਲੀਵਾਲ ਦੇ ਰੂਪ ਵਿੱਚ ਹੋਈ ਹੈ , ਉਸਦੀ ਉਮਰ 27 ਸਾਲ ਦੱਸੀ ਜਾ ਰਹੀ ਹੈ , ਬਰੈਂਪਟਨ ਦੇ ਗੁਰਦੀਪ ਸਿੰਘ ਧਾਲੀਵਾਲ ਨੂੰ ਸਟੰਟ ਡਰਾਈਵਿੰਗ ਕਰਨ ਦਾ ਦੋਸ਼ ਲਾਇਆ ਗਿਆ , ਉਸ ਦਾ ਲਾਇਸੈਂਸ ਸੱਤ ਦਿਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਟਰੱਕ ਟ੍ਰੇਲਰ ਨੂੰ ਵੀ ਸੱਤ ਦਿਨਾਂ ਲਈ ਜ਼ਬਤ ਕੀਤਾ ਗਿਆ ਹੈ |

ਟਰੱਕ ਨੂੰ ਮਿਡਲਸੈਕਸ ਕਾਊਂਟੀ ਦੇ ਓਪੀਏ ਅਫ਼ਸਰਾਂ ਨੇ ਰੋਕ ਲਿਆ ਅਤੇ ਸੱਤ ਦਿਨਾਂ ਲਈ ਜ਼ਬਤ ਕੀਤਾ ਹੈ , ਹਾਈਵੇ ਦੀ ਸੁਰੱਖਿਆ ਨਾ ਸਿਰਫ ਓ.ਪੀ.ਪੀ. ਲਈ ਮਹੱਤਵਪੂਰਨ ਭੂਮਿਕਾ ਹੈ ਸਗੋਂ ਸਾਰੇ ਸੜਕਾਂ ਲਈ ਅਹਿਮ   ਹੈ, "ਓਪੀਪੀ ਸਟਾਫ ਐਸਜੀਟੀ. ਐਂਡਰਿਆ ਕੁਏਨੇਵਿਲੇ ਨੇ ਰਿਲੀਜ਼ ਵਿੱਚ ਕਿਹਾ "ਇੱਕ ਸੁਰੱਖਿਅਤ ਅਤੇ ਸਹੀ ਦੂਰੀ ਬਣਾਉਣਾ ਕਾਨੂੰਨ ਹੈ, ਅਤੇ ਤੁਹਾਡੀ ਸੁਰੱਖਿਆ ਲਈ ਹੈ |