ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਾਛੀਵਾੜਾ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਇੱਕ ਵਿਆਹੁਤਾ ਮਹਿਲਾ ਰੀਨਾ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਛੇੜਛਾੜ ਤੇ ਕੁੱਟਮਾਰ ਕਰਨ ਦੇ ਦੋਸ਼ 'ਚ 2 ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ। ਰੀਨਾ ਨੇ ਸ਼ਿਕਾਇਤ 'ਚ ਕਿਹਾ ਕਿ ਉਸ ਦੇ ਪਿੰਡ ਦਾ ਇੱਕ ਨੌਜਵਾਨ, ਜਿਸ ਨਾਲ ਉਸ ਦੀ ਪਿਛਲੇ 2 ਸਾਲ ਤੋਂ ਪ੍ਰੇਮ ਸਬੰਧ ਸੀ। ਜਿਸ ਨਾਲ ਉਸ ਦੇ ਸਰੀਰਕ ਸਬੰਧ ਵੀ ਬਣ ਗਏ ।ਬੀਤੀ ਦਿਨੀਂ ਉਸ ਦਾ ਪ੍ਰੇਮੀ ਦੇਰ ਰਾਤ ਉਸ ਦੇ ਘਰ ਆਪਣੇ ਨਾਲ ਇੱਕ ਹੋਰ ਦੋਸਤ ਨੂੰ ਲੈ ਕੇ ਆਇਆ। ਰੀਨਾ ਨੂੰ ਉਸ ਦੇ ਪ੍ਰੇਮੀ ਨੇ ਕਿਹਾ ਕਿ ਜਿਸ ਤਰਾਂ ਤੂੰ ਮੇਰੇ ਨਾਲ ਸੈਕਸ ਕਰਦੀ….ਉਸ ਤਰ੍ਹਾਂ ਹੀ ਮੇਰੇ ਦੋਸਤ ਨਾਲ ਵੀ ਕਰ ।ਫਿਰ ਮੇਰੇ ਪ੍ਰੇਮੀ ਨੇ ਮੈਨੂੰ ਮੋਢਿਆਂ ਤੋਂ ਫੜ ਲਿਆ ਤੇ ਧੱਕਾ ਮਾਰ ਦਿੱਤਾ। ਜਿਸ ਨਾਲ ਮੇਰੇ ਸਰੀਰ 'ਤੇ ਕਈ ਗੰਭੀਰ ਸੱਟਾਂ ਲੱਗੀਆਂ ਹਨ। ਸ਼ਿਕਾਇਤਕਰਤਾ ਅਨੁਸਾਰ ਇਸ ਦੌਰਾਨ ਉਸ ਨੇ ਰੌਲਾ ਪਾਇਆ ਤਾਂ ਉਸ ਦੇ ਪਤੀ ਤੇ ਬੱਚੇ ਵੀ ਉੱਠ ਗਏ ।ਜਿਸ ਕਾਰਨ ਦੋਵੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਫਿਲਹਾਲ ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।
by jaskamal