by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ 'ਚ ਸ਼ਰਾਬ ਪੀ ਕੇ ਆਏ ਮੁੰਡੇ ਨੂੰ ਮਾਂ ਨੇ ਝਿੜਕਿਆ ਤਾਂ ਉਸ ਨੇ ਦਰੱਖਤ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਰਾਹੁਲ ਦੋਹਰੇ (17) ਮਿਹਨਤ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ। ਰਾਹੁਲ ਮਜ਼ਦੂਰੀ ਕਰਨ ਗਿਆ ਸੀ ਤੇ ਸ਼ਰਾਬ ਪੀ ਕੇ ਘਰ ਆਇਆ।
ਜਾਣਕਾਰੀ ਅਨੁਸਾਰ ਪੁੱਤਰ ਦੇ ਸ਼ਰਾਬ ਪੀ ਕੇ ਘਰ ਆਉਣ ਦੀ ਜਾਣਕਾਰੀ ਮਾਂ ਰਾਕੇਸ਼ ਕੁਮਾਰੀ ਨੂੰ ਹੋਈ ਤਾਂ ਉਨ੍ਹਾਂ ਨੇ ਰਾਹੁਲ ਨੂੰ ਝਿੜਕਦੇ ਹੋਏ ਸ਼ਰਾਬ ਪੀਣ ਤੋਂ ਮਨ੍ਹਾ ਕੀਤਾ 'ਤੇ ਉਸ ਨੇ ਦਰੱਖਤ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ।ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।