ਨਿਊਜ਼ ਡੈਸਕ (ਰਿੰਪੀ ਸ਼ਰਮਾ) : ਧਨਬਾਦ ਜ਼ਿਲ੍ਹੇ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਤੇ ਮਹਿਲਾ ਦੀ ਲਾਸ਼ ਧੋਖਰਾ ਹਾਲਟ ਕੋਲ ਮਿਲੀ ਸੀ। ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਕਿ ਰੇਲਗੱਡੀ ਦੀ ਲਪੇਟ 'ਚ ਆਉਣ ਕਾਰਨ ਦੋਵਾਂ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਦੋਵਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ । ਜਾਣਕਾਰੀ ਅਨੁਸਾਰ ਦੋਵੇ ਰਿਸ਼ਤੇ ਵਿਚ ਭੈਣ ਭਰਾ ਸਨ, ਉਨ੍ਹਾਂ 'ਚ ਪ੍ਰੇਮ ਸਬੰਧ ਸੀ। ਵਿਆਹ ਨਾ ਹੋਣ ਕਾਰਨ ਦੋਵਾਂ ਨੇ ਆਪਣੀ ਜਾਨ ਦੇ ਦਿੱਤੀ । ਮੌਤਾਂ ਤੋਂ ਬਾਅਦ ਵੀ ਪਰਿਵਾਰਿਕ ਮੈਬਰਾਂ ਦਾ ਦਿਲ ਨਹੀ ਪਿਘਲਿਆ ਤੇ ਉਨ੍ਹਾਂ ਨੇ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵੇ ਪਲਾਨੀ ਦੇ ਰਹਿਣ ਵਾਲੇ ਸਨ। ਜੇਕਰ ਲਾਸ਼ਾਂ ਨੂੰ ਕੋਈ ਨਹੀਂ ਲੈਣ ਆਵੇਗਾ ਤਾਂ ਪੁਲਿਸ ਵਲੋਂ ਸੰਸਕਾਰ ਕੀਤਾ ਜਾਵੇਗਾ । ਸਵਾਲ ਉੱਠ ਰਿਹਾ ਕਿ ਅਣਖ ਖ਼ਾਤਰ ਕਤਲ ਤਾਂ ਨਹੀ ਕੀਤਾ ਗਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
by jaskamal