by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਿੱਖੀਵਿੰਡ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਖੇਮਕਰਨ ਰੋਡ ’ਤੇ ਪੈਟਰੋਲ ਪੰਪ ਨਜ਼ਦੀਕ ਬੰਬਨੁਮਾ ਚੀਜ਼ ਬਰਾਮਦ ਹੋਈ। ਜਾਣਕਾਰੀ ਦਿੰਦਿਆਂ ਕਾਂਸਟੇਬਲ ਅੰਗਰੇਜ਼ ਸਿੰਘ ਨੇ ਦੱਸਿਆ ਕਿ ਖੇਮਕਰਨ ਰੋਡ ਦੇ ਕਿਨਾਰੇ ਪਾਈਪ ਲਾਈਨ ਵਿਛਾਈ ਜਾ ਰਹੀ ਸੀ ਜਿਸ ਨੂੰ ਲੈ ਕੇ ਠੇਕੇਦਾਰਾਂ ਵੱਲੋਂ ਟੋਏ ਦੀ ਖੋਦਾਈ ਕੀਤੀ ਜਾ ਰਹੀ ਸੀ। ਇਸ ਮੌਕੇ ਮਜ਼ਦੂਰਾਂ ਵੱਲੋਂ ਜਦੋਂ ਟੋਏ ਖੋਦਾਈ ਦੱਸ ਫੁੱਟ ਡੂੰਘੀ ਪੁੱਟੀ ਤਾਂ ਇਸ ਦਰਾਨ ਇਕ ਬੰਬਨੁਮਾ ਚੀਜ਼ ਬਰਾਮਦ ਹੋਈ।
ਜਿਸ ਦੀ ਇਕ ਰਿਟਾਇਰ ਫ਼ੌਜੀ ਵੱਲੋਂ ਪਛਾਣ ਕਰਕੇ ਭਿੱਖੀਵਿੰਡ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਪੁਲਿਸ ਨੇ ਉਕਤ ਜਗ੍ਹਾ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ ਅਤੇ ਡਾਗ ਸਕੁਆਇਡ ਅਤੇ ਬੰਬ ਰੋਕੂ ਟੀਮਾਂ ਨੂੰ ਮੰਗਵਾਇਆ ਜਾ ਰਿਹਾ ਹੈ।