by vikramsehajpal
ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਕਾਮੇਡੀਅਨ ਭਾਰਤੀ ਸਿੰਘ ਦੇ ਮੁੰਬਈ ਫਲੈਟ 'ਤੇ ਅੱਜ ਛਾਪਾ ਮਾਰਿਆ, ਜਿੱਥੋਂ ਗਾਂਜਾ ਬਰਾਮਦ ਹੋਇਆ ਹੈ। । ਦੱਸਿਆ ਜਾ ਰਿਹਾ ਹੈ ਕਿ ਟੀਮ ਨੇ ਅੰਧੇਰੀ, ਲੋਖੰਡਵਾਲਾ ਅਤੇ ਵਰਸੋਵਾ ਖੇਤਰ ਸਮੇਤ ਤਿੰਨ ਵੱਖ-ਵੱਖ ਥਾਵਾਂ 'ਤੇ ਛਾਪੇ ਮਾਰੇ ਹਨ।
ਪੁੱਛਗਿੱਛ ਤੋਂ ਬਾਅਦ ਐਨਸੀਬੀ ਨੇ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਤੋਂ ਪੁੱਛ ਗਿੱਛ ਜਾਰੀ ਹੈ। ਭਾਰਤੀ ਅਤੇ ਉਸਦੇ ਪਤੀ ਹਰਸ਼ ਲਿਮਬਾਚਿਆ ਨੇ ਗਾਂਜੇ ਦੇ ਸੇਵਨ ਨੂੰ ਸਵੀਕਾਰ ਕੀਤਾ ਹੈ। ਫਿਲਹਾਲ ਪੁਲਿਸ ਨੇ ਪੁੱਛ ਪੜਤਾਲ ਤੋਂ ਬਾਅਦ ਭਾਰਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਹਰਸ਼ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।
ਸੁਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਐਨਸੀਬੀ ਡਰਗਜ਼ ਸਿੰਡੀਕੇਟ ਦੀ ਪੜਤਾਲ ਚ ਲੱਗੀ ਹੋਈ ਹੈ ਜਿਸ ਅਧੀਨ ਇਹ ਰੇਡ ਕੀਤੀ ਗਈ ਹੈ। ਅਨੁਮਾਨ ਲਾਇਆ ਜਾ ਰਿਹਾ ਹੈ ਕਿ ਐਨਸੀਬੀ ਕਈ ਹੋਰ ਟੀਵੀ ਕਲਾਕਾਰਾਂ ਦੇ ਘਰ 'ਤੇ ਵੀ ਛਾਪੇਮਾਰੀ ਕਰ ਸਕਦੀ ਹੈ।