ਮੁੰਬਈ: ਫਿਲਮ ਅਦਾਕਾਰਾ ਰਾਖੀ ਸਾਵੰਤ ਦੇ ਚੁੱਪ-ਚਪੀਤੇ ਤਰੀਕਿਆਂ ਨਾਲ ਮੁੰਬਈ ਦੇ ਜੇ ਡਬਲਿਊ ਮੈਰੀਏਟ 'ਚ ਵਿਆਹ ਕਰਨ ਦੀ ਖ਼ਬਰ ਵਾਇਰਲ ਹੋ ਰਹੀ ਹੈ। ਇਸ ਬਾਰੇ ਜਦੋਂ United NRI Post ਦੇ ਮੁੱਖ ਉਪ-ਸੰਪਾਦਕ ਨੇ ਰਾਖੀ ਸਾਵੰਤ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਸ ਖ਼ਬਰ ਨੂੰ ਨਕਾਰ ਦਿੱਤਾ। ਰਾਖੀ ਸਾਂਵਤ ਦੇ ਵਿਆਹ ਦੀ ਖ਼ਬਰ ਦਰਅਸਲ ਇਕ ਵੈੱਬਸਾਈਟ ਨੇ ਛਾਪੀ ਸੀ।
ਇਸ 'ਚ ਲਿਖਿਆ ਸੀ ਕੇ ਰਾਖੀ ਸਾਂਵਤ ਨੇ ਇਕ ਐਨਆਰਆਈ ਮੁੰਡੇ ਨਾਲ ਚੁੱਪ-ਚਪੀਤੇ ਤਰੀਕੇ ਨਾਲ ਵਿਆਹ ਕਰਾ ਲਿਆ ਹੈ। ਇਸ 'ਚ ਅੱਗੇ ਲਿਖਿਆ ਸੀ ਕਿ ਇਹ ਵਿਆਹ ਉਨ੍ਹਾਂ ਨੇ ਮੁੰਬਈ ਦੇ ਡਬਲਿਊ ਮੈਰਿਅਟ ਹੋਟਲ 'ਚ 28 ਜੁਲਾਈ ਨੂੰ ਕੀਤਾ ਹੈ। ਇਸ ਤੋਂ ਇਲਾਵਾ ਇਸ 'ਚ ਇਹ ਜਾਣਕਾਰੀ ਦਿੱਤੀ ਸੀ ਕਿ ਇਸ ਵਿਆਹ ਨੂੰ ਰੱਖਿਆ ਜਾਵੇ। ਇਸ ਵਿਆਹ 'ਚ ਸਿਰਫ ਘਰਵਾਲਿਆਂ ਨੂੰ ਬੁਲਾਇਆ ਗਿਆ ਸੀ। ਇਸ ਤੋਂ ਇਲਾਵਾ ਇਸ ਗੱਲ ਨੂੰ ਦੱਬਾ ਕੇ ਰੱਖਣ ਲਈ ਲਾੜਾ-ਲਾੜੀ ਨੇ ਹੋਟਲ ਦੇ ਹਾਲ ਦੇ ਬਜਾਏ ਕਮਰੇ 'ਚ ਵਿਆਹ ਕੀਤਾ ਹੈ।
ਇਸ ਬਾਰੇ 'ਚ ਜਦੋਂ ਰਾਖੀ ਸਾਂਵਤ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਖ਼ਬਰ ਨੂੰ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਸ਼ਾਦੀ-ਸ਼ੁਦਾ ਨਹੀਂ ਹੈ। ਇਸ ਬਾਰੇ ਰਾਖੀ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ OTT ਪਲੇਟਫਾਰਮ ਲਈ ਕੁਝ ਬ੍ਰਾਈਡਲ ਲੁੱਕ 'ਚ ਸ਼ੂਟ ਕਰਵਾਉਣ ਲਈ ਕਿਹਾ ਸੀ। ਇਸ ਬਾਰੇ 'ਚ ਅੱਗੇ ਦੱਸਦਿਆਂ ਰਾਖੀ ਨੇ ਕਿਹਾ ਕਿ ਪਤਾ ਨਹੀਂ ਕਿਉਂ ਲੋਕ ਉਨ੍ਹਾਂ ਨੂੰ ਚੈਨ ਨਾਲ ਜਿਉਣ ਨਹੀਂ ਦਿੰਦੇ।
ਰਾਖੀ ਸਾਂਵਤ ਕਹਿੰਦੀ ਹੈ, ਮੈਂ ਬਿਲਕੁਲ ਵੀ ਵਿਆਹ ਨਹੀਂ ਕਰਵਾਇਆ ਹੈ ਤੇ ਕੱਲ੍ਹ ਜੇ ਡਬਲਿਊ ਮੈਰੀਏਟ 'ਚ ਮੇਰਾ ਕੈਟਾਲਾਗ ਸ਼ੂਟ ਸੀ। ਰਾਖੀ ਨੇ ਅੱਗੇ ਕਿਹਾ, ਕ੍ਰਿਪਾ ਕਰਕੇ ਇਸ ਗੱਲ ਨੂੰ ਸਮਝੋ ਕਿ ਜੇ ਕੋਈ ਅਦਾਕਾਰਾ ਮਹਿੰਦੀ ਲਗਾ ਲੈਂਦੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਸ ਨੇ ਵਿਆਹ ਕਰਵਾ ਲਿਆ ਹੈ। ਇਕ ਰਿੰਗ ਪਾ ਲਈ ਹੋਵੇ ਤਾਂ ਵਿਆਹ ਹੋ ਗਿਆ। ਹਸਪਤਾਲ ਤੋਂ ਬਾਹਰ ਆ ਰਹੀ ਹੈ ਤਾਂ ਗਰਭਪਾਤ ਕਰਵਾ ਲਿਆ। ਦੋ-ਚਾਰ ਲੋਕਾਂ ਨਾਲ ਘੁੰਮ ਰਹੀ ਹੋਵੇ ਤਾਂ ਚੁੱਪ-ਚਪੀਤੇ ਵਿਆਹ ਕਰਵਾ ਲਿਆ ਹੋਵੇਗਾ, ਇਹ ਸਭ ਕੀ ਹੈ। ਕੀ ਇਕ ਅਦਾਕਾਰਾ ਨੂੰ ਜਿਊਣ ਦਾ ਹੱਕ ਨਹੀਂ ਹੈ? ਸੰਧੂਰ ਲਗਾ ਲਿਆ ਤਾਂ ਵਿਆਹ ਹੋ ਗਿਆ। ਅਸੀਂ ਸੀਰੀਅਲ ਵੀ ਕਰ ਸਕਦੇ ਹਾਂ। ਅਸੀਂ ਸ਼ੂਟਿੰਗ ਵੀ ਕਰ ਸਕਦੇ ਹਾਂ।
ਗੌਰਤਲਬ ਹੈ ਕਿ ਰਾਖੀ ਸਾਵੰਤ ਬਾਲੀਵੁੱਡ ਦੀ ਫਿਲਮਾਂ 'ਚ ਸਪੈਸ਼ਲ ਨੰਬਰ ਕਰਨ ਲਈ ਪ੍ਰਸਿੱਧ ਹੈ ਤੇ ਉਹ ਕਈ ਫਿਲਮਾਂ 'ਚ ਬਤੌਰ ਅਦਾਕਾਰਾ ਵੀ ਕੰਮ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਦੀਪਕ ਕਲਾਲ ਨਾਲ ਰਾਖੀ ਦੇ ਕੁਝ ਵੀਡੀਓ ਵਾਇਰਲ ਹੋਏ ਸਨ ਜਿਸ 'ਚ ਦੋਵਾਂ ਵਿਆਹ ਕਰਨ ਦੀ ਗੱਲ਼ ਕਹਿ ਰਹੇ ਸਨ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।