by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਵੱਡੀ ਮੁਸੀਬਤ ’ਚ ਫੱਸ ਗਈ ਹੈ। ਈ. ਡੀ. ਨੇ ਜ਼ਬਰਨ ਵਸੂਲੀ ਕੇਸ ’ਚ ਜੈਕਲੀਨ ਫਰਨਾਂਡੀਜ਼ ਖ਼ਿਲਾਫ਼ ਵੱਡਾ ਐਕਸ਼ਨ ਲਿਆ ਹੈ। ਈ. ਡੀ. ਨੇ ਜੈਕਲੀਨ ਦੀ 7.27 ਕਰੋੜ ਰੁਪਏ ਦੀ ਜਾਇਦਾਦ ਅਟੈਚ ਕੀਤੀ ਹੈ।
ਈ. ਡੀ. ਮੁਤਾਬਕ ਠੱਗ ਸੁਕੇਸ਼ ਚੰਦਰਸ਼ੇਖਰ ਨੇ ਜ਼ਬਰਨ ਵਸੂਲੀ ਦੇ ਪੈਸਿਆਂ ਨਾਲ ਜੈਕਲੀਨ ਨੂੰ 5.71 ਕਰੋੜ ਰੁਪਏ ਦੇ ਤੋਹਫ਼ੇ ਦਿੱਤੇ ਸਨ। ਸੁਕੇਸ਼ ਨੇ ਜੈਕਲੀਨ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਮਹਿੰਗੇ ਤੋਹਫ਼ੇ ਭੇਜੇ ਸਨ।
ਦੱਸ ਦੇਈਏ ਕਿ ਜੈਕਲੀਨ ਕਾਫੀ ਸਮੇਂ ਤੋਂ ਈ. ਡੀ. ਦੀ ਰਡਾਰ ’ਚ ਸੀ। ਜਦੋਂ ਉਸ ਦੇ ਤੇ ਠੱਗ ਸੁਕੇਸ਼ ਚੰਦਰਸ਼ੇਖਰ ਦੇ ਰਿਸ਼ਤੇ ਦਾ ਖ਼ੁਲਾਸਾ ਹੋਇਆ ਤਾਂ ਜੈਕਲੀਨ ਦਾ ਨਾਂ ਵਿਵਾਦਾਂ ’ਚ ਆ ਗਿਆ। ਸੁਕੇਸ਼ ਨੇ ਦਿੱਲੀ ਦੀ ਜੇਲ੍ਹ ’ਚ ਬੰਦ ਰਹਿੰਦਿਆਂ ਇਕ ਮਹਿਲਾ ਤੋਂ 200 ਕਰੋੜ ਰੁਪਏ ਠੱਗੇ ਸਨ। ਸੁਕੇਸ਼ ਨੇ ਇਹ ਸਾਰਾ ਪੈਸਾ ਜੁਰਮ ਕਰਕੇ ਕਮਾਇਆ ਸੀ। ਈ. ਡੀ. ਮੁਤਾਬਕ ਅਜੇ ਜੈਕਲੀਨ ਖ਼ਿਲਾਫ਼ ਇਹ ਸ਼ੁਰੂਆਤੀ ਕਾਰਵਾਈ ਹੈ।