by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਾਲੀਵੁੱਡ ਅਦਾਕਾਰ ਅੰਨੂ ਕਪੂਰ ਨੂੰ ਛਾਤੀ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਹੁਣ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਹਾਲਾਂਕਿ ਡਾਕਟਰਾਂ ਨੇ ਕਿਹਾ ਕਿ ਹੁਣ ਉਸ ਦੀ ਹਾਲਤ 'ਚ ਕਾਫੀ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਅਦਾਕਾਰ ਅੰਨੂ ਕਪੂਰ ਦੇ ਮੈਨੇਜਰ ਨੇ ਗੱਲ ਕਰਦੇ ਕਿਹਾ ਕਿ ਅਦਾਕਾਰ ਅੰਨੂ ਦੇ ਛਾਤੀ ਵਿੱਚ ਦਰਦ ਸੀ ।ਜਿਸ ਕਾਰਨ ਉਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ ਵਿੱਚ ਰੱਖਿਆ ਗਿਆ ਸੀ। ਹੁਣ ਉਨ੍ਹਾਂ ਦੀ ਹਾਲਤ ਕਾਫੀ ਸਥਿਰ ਹੈ ।ਜ਼ਿਕਰਯੋਗ ਹੈ ਕਿ ਅੰਨੂ ਨੂੰ ਬੀਤੀ ਦਿਨੀਂ ਸਰ ਗੰਗਾ ਰਾਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ।ਅੰਨੂ ਕਪੂਰ ਦਾ ਜਨਮ 20 ਫਰਵਰੀ 1956 ਨੂੰ ਭੋਪਾਲ ਵਿਖੇ ਹੋਇਆ ਸੀ ।